ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ, ਦਰਜਨਾਂ ਘਰ ਤਬਾਹ

ਦੱਖਣੀ-ਪੂਰਬੀ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਦਰਜਨਾਂ ਘਰ ਤਬਾਹ ਹੋ ਗਏ ਹਨ। ਚੰਗੀ ਗੱਲ ਇਹ ਹੈ ਕਿ ਇਸ ਵਿਚ ਕਿਸੇ ਦੇ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਪੇਂਡੂ ਫਾਇਰ ਸਰਵਿਸ ਕਮਿਸ਼ਨਰ ਸ਼ੇਨ ਫਿਟਜ਼ਮੈਨਜ਼ ਨੇ ਸੋਮਵਾਰ ਨੂੰ ਦੱਸਿਆ ਕਿ ਨਿਊ ਸਾਊਥ ਵੇਲਜ਼ ਦੇ ਦੱਖਣੀ ਤੱਟ ਤਾਥਰਾ ਵਿਚ ਅੱਗ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਇੱਥੇ 70 ਤੋਂ ਜ਼ਿਆਦਾ ਘਰ ਅਤੇ ਕਾਰੋਬਾਰੀ

ਅਦਾਰਿਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਜਾਂ ਉਹ ਨਸ਼ਟ ਹੋ ਗਏ ਹਨ। ਐਮਰਜੈਂਸੀ ਪ੍ਰਬੰਧਨ ਕਮਿਸ਼ਨਰ ਕ੍ਰੇਗ ਲੇਪਸਲੀ ਨੇ ਦੱਸਿਆ ਕਿ ਗੁਆਾਂਢੀ ਰਾਜ ਵਿਕਟੋਰੀਆ ਵਿਚ ਕਈ ਵਾਰੀ ਅੱਗ ਲੱਗਣ ਨਾਲ 18 ਘਰ ਤਬਾਹ ਹੋ ਗਏ। ਹਫਤੇ ਦੇ ਅਖੀਰ ਵਿਚ ਲੱਗੀ ਅੱਗ 'ਤੇ ਸੋਮਵਾਰ ਨੂੰ ਕਾਬੂ ਪਾ ਲਿਆ ਗਿਆ ਹੈ।

 

Most Read

  • Week

  • Month

  • All