ਜਰਮਨੀ ਦੇ ਰਾਸ਼ਟਰਪਤੀ ਚਾਰ ਦਿਨੀਂ ਭਾਰਤ ਦੌਰੇ 'ਤੇ

ਭਾਰਤ ਨਾਲ ਆਪਣੇ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜਰਮਨੀ ਦੇ ਰਾਸ਼ਟਰਪਤੀ ਫ੍ਰੈਂਕ ਵਾਲਟਰ ਸਟੇਨਮੀਅਰ ਆਪਣੇ ਚਾਰ ਦਿਨੀਂ (22 ਤੋਂ 25 ਮਾਰਚ) ਭਾਰਤ ਦੌਰੇ 'ਤੇ ਆ ਰਹੇ ਹਨ। 22 ਮਾਰਚ ਨੂੰ ਭਾਰਤ ਪਹੁੰਚ ਕੇ ਉਹ ਕਾਸ਼ੀ ਵਿਚ ਗੰਗੀ ਆਰਤੀ ਦੇਖਣਗੇ। ਫ੍ਰੈਕ ਦੇ ਸਵਾਗਤ ਲਈ ਬਨਾਰਸ ਵਿਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ

ਰਵੀਸ਼ ਕੁਮਾਰ ਮੁਤਾਬਕ ਇਹ ਦੌਰਾ ਮਹੱਤਵਪੂਰਣ ਹੈ ਕਿਉਂਕਿ ਜਰਮਨੀ ਵਿਚ ਨਵੀਂ ਸਰਕਾਰ ਦੇ ਬਨਣ ਮਗਰੋਂ ਇਹ ਰਾਸ਼ਟਰਪਤੀ ਦਾ ਪਰਿਲਾ ਦੌਰਾ ਹੋਵੇਗਾ। ਭਾਰਤ ਵਿਚ ਉਨ੍ਹਾਂ ਦਾ ਸਵਾਗਤ ਰਾਜਪਾਲ ਰਾਮ ਨਾਇਕ, ਮੁੱਖ ਮੰਤਰੀ ਯੋਗੀ ਆਦਿਤਯਨਾਥ ਅਤੇ ਸੀਨੀਅਰ ਕੇਂਦਰੀ ਮੰਤਰੀ ਕਰਨਗੇ। ਉਨ੍ਹਾਂ ਦੇ ਨਾਲ ਸੀਨੀਅਰ ਜਰਮਨ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਵਫਦ ਨਾਲ ਆਵੇਗਾ, ਜਿਨ੍ਹਾਂ ਨਾਲ ਉਹ ਵਾਰਾਨਸੀ ਅਤੇ ਚੇਨੱਈ ਦੀ ਯਾਤਰਾ ਕਰਨਗੇ। ਫਰਵਰੀ 2014 ਵਿਚ ਭਾਰਤ ਦਾ ਦੌਰਾ ਕਰਨ ਵਾਲੇ ਅਖੀਰੀ ਜਰਮਨੀ ਰਾਸ਼ਟਰਪਤੀ ਜੋਚਿਮ ਗੌਕ ਸਨ।

Most Read

  • Week

  • Month

  • All