ਪ੍ਰਮਾਣੂ ਪ੍ਰੋਗਰਾਮ ਬੰਦ ਕਰੇ ਉੱਤਰ ਕੋਰੀਆ: ਜਾਪਾਨ

 ਜਾਪਾਨ ਦੇ ਰੱਖਿਆ ਮੰਤਰੀ ਇਟਸੁਨੋਰੀ ਓਨੋਡੇਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਾਂਤੀ ਗੱਲਬਾਤ ਸਾਰਥਕ ਬਣਾਉਣ ਲਈ ਉੱਤਰ ਕੋਰੀਆ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਬੰਦ ਕਰਨ 'ਚ ਆਪਣੀ ਵਚਨਬੱਧਤਾ ਦਿਖਾਉਣੀ ਚਾਹੀਦੀ ਹੈ। ਦੱਖਣੀ ਕੋਰੀਆਈ ਅਧਿਕਾਰੀ ਵਲੋਂ ਕਿਹਾ ਗਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ

ਮਈ 'ਚ ਮੁਲਾਕਾਤ ਦੀ ਇੱਛਾ ਜ਼ਹਿਰ ਕੀਤੀ ਹੈ। ਓਨੋਡੇਰਾ ਨੇ ਕਿਮ ਤੇ ਟਰੰਪ ਦੀ ਹੋਣ ਵਾਲੀ ਮੁਲਾਕਾਤ 'ਤੇ ਇਹ ਬਿਆਨ ਦਿੱਤਾ।
ਜ਼ਿਕਰਯੋਗ ਹੈ ਕਿ ਕਿਮ ਦੇ ਹਮਲਾਵਰ ਪ੍ਰਮਾਣੂ ਪ੍ਰੋਗਰਾਮ ਨਾਲ ਕੋਰੀਆਈ ਟਾਪੂ 'ਚ ਅਕਸਰ ਤਣਾਅ ਦਾ ਮਾਹੌਲ ਰਹਿੰਦਾ ਹੈ। ਅਮਰੀਕੀ ਰਾਸ਼ਟਰਪਤੀ ਤੇ ਕਿਮ ਦੇ ਵਿਚਕਾਰ ਤਿੱਖੀ ਸ਼ਬਦੀ ਜੰਗ ਕਈ ਵਾਰ ਹੋ ਚੁੱਕੀ ਹੈ।

Most Read

  • Week

  • Month

  • All