ਜਾਪਾਨ ਸਰਕਾਰ ਦਾ ਮਹੱਤਵਪੂਰਣ ਫੈਸਲਾ, ਨੇਵੀ 'ਚ ਕੀਤੀ ਲੇਡੀ ਅਫਸਰ ਦੀ ਤੈਨਾਤੀ

ਜਾਪਾਨ ਸਰਕਾਰ ਨੇ ਕੱਲ ਇਕ ਮਹੱਤਵਪੂਰਣ ਫੈਸਲਾ ਲਿਆ। ਜਾਪਾਨ ਨੇ ਜੰਗੀ ਜਹਾਜ਼ ਆਈਜ਼ੁਮੋ (Izumo) 'ਤੇ ਪਹਿਲੀ ਵਾਰੀ ਲੇਡੀ ਅਫਸਰ ਦੀ ਤੈਨਾਤੀ ਕੀਤੀ ਹੈ। ਹੁਣ ਇਹ ਅਫਸਰ ਇਸ ਜਹਾਜ਼ ਨੂੰ ਕਮਾਂਡ ਕਰੇਗੀ। ਸਰਕਾਰ ਦੇ ਇਸ ਫੈਸਲੇ ਦਾ ਉਦੇਸ਼ ਜਾਪਾਨੀ ਫੌਜ ਵਿਚ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਨੂੰ ਆਕਰਸ਼ਿਤ ਕਰਨਾ ਹੈ। ਇਸ ਲੇਡੀ ਅਫਸਰ ਦੀ ਤੈਨਾਤੀ ਇਸ ਦਾ ਇਕ ਤਾਜ਼ਾ ਉਦਾਹਰਣ ਹੈ।


ਇਸ ਤੈਨਾਤੀ ਮਗਰੋਂ ਰਾਈਕੋ ਅਜ਼ੁਮਾ ਲੱਗਭਗ 1,000 ਲੋਕਾਂ ਦੇ ਚਾਲਕ ਦਲ ਵਾਲੇ ਜੰਗੀ ਜਹਾਜ਼ ਨੂੰ ਕਮਾਂਡ ਕਰੇਗੀ। ਇਨ੍ਹਾਂ ਮੈਂਬਰਾਂ ਵਿਚ ਸਿਰਫ 30 ਔਰਤਾਂ ਹਨ। ਇਹ 1,000 ਲੋਕ ਜਾਪਾਨ ਦੀ ਪਹਿਲੀ ਐਸਕੌਰਟ ਡਿਵੀਜ਼ਨ ਮੈਰੀਟਾਈਮ ਸੈਲਫ ਡਿਫੈਂਸ ਫੋਰਸ (ਐੱਮ. ਐੱਸ. ਡੀ. ਐੱਫ.) ਦਾ ਹਿੱਸਾ ਹਨ। 44 ਸਾਲਾ ਅਜ਼ੁਮਾ ਨੇ ਆਪਣੀ ਇਸ ਉਪਲਬਧੀ ਬਾਰੇ ਕਿਹਾ ਹੈ,''ਮੈਨੂੰ ਨਹੀਂ ਲੱਗਦਾ ਕਿ ਔਰਤ ਜਾਂ ਮਰਦ ਹੋਣ ਦਾ ਕੋਈ ਫਰਕ ਪੈਂਦਾ ਹੈ। ਮੈਂ ਕਮਾਂਡਰ ਦੇ ਤੌਰ 'ਤੇ ਆਪਣੇ ਫਰਜ਼ ਪੂਰੇ ਕਰਨ ਲਈ ਆਪਣੀ ਸਾਰੀ ਊਰਜਾ ਲਗਾ ਦੇਵਾਂਗੀ।'' ਟੋਕਿਓ ਨੇੜੇ ਯੋਕੋਹਾਮਾ ਵਿਚ ਆਈਜ਼ੁਮੋ 'ਤੇ 400 ਮਲਾਹਾਂ ਵਿਚਕਾਰ ਹੋਏ ਕਮਾਂਡ ਸਮਾਗਮ ਦੌਰਾਨ ਅਜ਼ੁਮਾ ਨੇ ਇਹ ਗੱਲ ਕਹੀ। ਸਾਲ 1996 ਵਿਚ ਅਜ਼ੁਮਾ ਐੱਮ. ਐੱਸ. ਡੀ. ਐੱਫ. ਦਾ ਹਿੱਸਾ ਬਣੀ ਸੀ। ਜਾਪਾਨ ਦੀ ਨੇਵੀ ਵਿਚ 10 ਸਾਲ ਪਹਿਲਾਂ ਤੱਕ ਔਰਤਾਂ ਨੂੰ ਜੰਗੀ ਜਹਾਜ਼ 'ਤੇ ਸਰਵੇ ਕਰਨ ਦਾ ਮੌਕਾ ਨਹੀਂ ਮਿਲਦਾ ਸੀ ਪਰ ਬਾਅਦ ਵਿਚ ਇਸ ਨਿਯਮ ਵਿਚ ਤਬਦੀਲੀ ਕੀਤੀ ਗਈ। ਉਂਝ ਹਾਲੇ ਤੱਕ ਪਣਡੁੱਬੀਆਂ 'ਤੇ ਔਰਤਾਂ ਦੀ ਤੈਨਾਤੀ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ।

Most Read

  • Week

  • Month

  • All