ਪਾਕਿ ਸੁਪਰੀਮ ਕੋਰਟ ਨੇ ਸ਼ਰੀਫ ਪਰਿਵਾਰ ਵਿਰੁੱਧ ਸੁਣਵਾਈ ਦੀ ਸਮੇਂ ਸੀਮਾ ਵਧਾਈ

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਪੇਪਰ ਮਾਮਲੇ ਵਿਚ ਬਰਖਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਸੁਣਵਾਈ ਪੂਰੀ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੂੰ ਦਿੱਤੀ ਗਈ ਸਮੇਂ ਸੀਮਾ ਵਿਚ 2 ਮਹੀਨੇ ਦਾ ਵਿਸਤਾਰ ਕਰ ਦਿੱਤਾ। ਪਨਾਮਾ ਪੇਪਰ ਮਾਮਲੇ ਵਿਚ 28 ਜੁਲਾਈ 2017 ਦੇ ਆਪਣੇ ਆਦੇਸ਼ ਵਿਚ ਉੱਚ ਅਦਾਲਤ ਨੇ

ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਨੂੰ ਸ਼ਰੀਫ ਪਰਿਵਾਰ ਵਿਰੁੱਧ ਆਪਣੀ ਕਾਰਵਾਈ ਪੂਰੀ ਕਰਨ ਲਈ 6 ਮਹੀਨੇ ਦਾ ਸਮਾਂ ਦਿੱਤਾ ਸੀ। ਉੱਚ ਅਦਾਲਤ ਦੇ ਆਦੇਸ਼ 'ਤੇ ਕਾਰਵਾਈ ਕਰਦੇ ਹੋਏ ਐੱਨ. ਏ. ਬੀ. ਨੇ ਸ਼ੁਰੂ ਵਿਚ ਸ਼ਰੀਫ ਪਰਿਵਾਰ ਦੇ ਮੈਂਬਰਾਂ ਅਤੇ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਵਿਰੁੱਧ ਚਾਰ ਮਾਮਲੇ ਦਾਇਰ ਕੀਤੇ ਸਨ। 8 ਸਤੰਬਰ ਨੂੰ 68 ਸਾਲਾ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਡਾਰ ਵਿਰੁੱਧ ਤਿੰਨ ਮਾਮਲੇ ਦਾਇਰ ਕੀਤੇ ਗਏ ਸਨ। ਐੱਨ. ਬੀ. ਏ. ਦੀਆਂ ਦਲੀਲਾਂ ਸੁਨਣ ਮਗਰੋਂ ਜੱਜਾਂ ਨੇ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਮਾਮਲਿਆਂ ਦੀ ਸੁਣਵਾਈ ਨੂੰ ਪੂਰਾ ਕਰਨ ਲਈ ਦੋ ਮਹੀਨੇ ਦਾ ਵਿਸਤਾਰ ਦਿੱਤਾ ਹੈ ਜਦਕਿ ਡਾਰ ਵਿਰੁੱਧ ਚੱਲ ਰਹੇ ਹਮਾਮਲੇ ਵਿਚ ਤਿੰਨ ਮਹੀਨੇ ਦਾ ਵਿਸਤਾਰ ਦਿੱਤਾ ਗਿਆ ਹੈ।

Most Read

  • Week

  • Month

  • All