ਪਾਕਿਸਤਾਨ 'ਚ ਬੰਦੂਕਧਾਰੀਆਂ ਵਲੋਂ ਪੁਲਸ ਕਰਮਚਾਰੀ ਦਾ ਕਤਲ

ਪਾਕਿਸਤਾਨ ਦੇ ਦੱਖਣ-ਪੱਛਮੀ ਸ਼ਹਿਰ ਕਵੇਟਾ 'ਚ ਮੋਟਰਸਾਇਕਲ ਸਵਾਰ ਬੰਦੂਕਧਾਰੀਆਂ ਨੇ ਘੱਟ ਗਿਣਤੀ ਹਜ਼ਰਾ ਸ਼ਿਆ ਭਾਈਚਾਰੇ ਨਾਲ ਜੁੜੇ ਕੁਝ ਸਬਜ਼ੀ ਵੇਚਣ ਵਾਲਿਆਂ ਦੀ ਰੱਖਿਆ 'ਚ ਤਾਇਨਾਤ ਇਕ ਪੁਲਸ ਕਰਮਚਾਰੀ ਦਾ ਕਤਲ ਕਰ ਦਿੱਤਾ ਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ।


ਪੁਲਸ ਕਰਮਚਾਰੀਆਂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਹਜ਼ਾਰ ਗੰਜ਼ੀ ਤੋਂ ਸ਼ਾਲਕੋਟ ਜਾ ਰਹੀ ਪੁਲਸ ਦੀ ਬਖਤਰਬੰਦ ਗੱਡੀ 'ਤੇ ਗੋਲੀਆਂ ਚਲਾਈਆਂ। ਘਟਨਾ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਆਵਾਜਾਈ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜੇ ਇਸ ਹਮਲੇ ਦੀ ਕਿਸੇ ਨੇ ਵੀ ਜਿੰਮੇਦਾਰੀ ਨਹੀਂ ਲਈ ਹੈ ਪਰ ਪੂਰਬ 'ਚ ਸੁੰਨੀ ਉਗਰਵਾਦੀਆਂ ਨੇ ਪਾਕਿਸਤਾਨ ਦੇ ਸ਼ਿਆ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਹੈ। ਅਸ਼ਾਂਤ ਬਲੋਚਿਸਤਾਨ ਇਲਾਕੇ ਦੇ ਕਵੇਟਾ ਤੇ ਹੋਰ ਹਿੱਸਿਆਂ 'ਚ ਪੁਲਸ ਕਰਮਚਾਰੀਆਂ 'ਤੇ ਆਏ ਦਿਨ ਹਮਲੇ ਹੁੰਦੇ ਰਹਿੰਦੇ ਹਨ।

Most Read

  • Week

  • Month

  • All