ਕੈਪਟਨ ਸਰਕਾਰ ਇਕ ਸਾਲ ਪੂਰਾ ਹੋਣ 'ਤੇ ਕਿਸਾਨਾਂ ਨੂੰ ਜਲੰਧਰ 'ਚ ਵੰਡੇਗੀ ਕਰਜ਼ ਮੁਆਫੀ ਸਰਟੀਫਿਕੇਟ

ਕੈਪਟਨ ਸਰਕਾਰ ਆਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ 'ਤੇ ਕਿਸਾਨ ਕਰਜ਼ ਮੁਆਫੀ ਦੇ ਦੂਜੇ ਪੜ੍ਹਾਅ ਦੀ ਸ਼ੁਰੂਆਤ ਕਰਨ ਜਾ ਰਹੀ ਹੈ। 14 ਮਰਾਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲੰਧਰ 'ਚ ਸੂਬਾ ਪੱਧਰੀ ਸਮਾਗਮ 'ਚ ਕੁਝ ਕਿਸਾਨਾਂ ਨੂੰ ਕਰਜ਼ ਮੁਆਫੀ ਸਰਟੀਫਿਕੇਟ ਜਾਰੀ ਕਰਨਗੇ। ਸਮਾਗਮ 'ਚ ਜਲੰਧਰ ਦੇ ਇਲਾਵਾ

ਨੇੜੇ ਦੇ ਜ਼ਿਲਿਆਂ ਦੇ ਕਿਸਾਨਾਂ ਨੂੰ ਬੁਲਾਇਆ ਗਿਆ ਹੈ। ਮੁਆਫੀ ਦੇ ਦੂਜੇ ਪੜ੍ਹਾਅ 'ਚ ਪੰਜਾਬ ਭਰ ਢਾਈ ਏਕੜ ਵਾਲੇ ਇਕ ਲੱਖ ਕਿਸਾਨਾਂ ਦੇ ਦੋ ਲੱਖ ਤੱਕ ਦੇ ਕਰਜ਼ ਮੁਆਫ ਹੋਣਗੇ। ਕਿਸਾਨਾਂ ਨੂੰ ਆਪਣੀ ਜ਼ਮੀਨ ਅਤੇ ਆਧਾਰ ਨੰਬਰ ਦਾ ਬਿਊਰਾ ਦੇਣ ਲਈ ਡਿਵੈੱਲਪਮੈਂਟ ਵਿਭਾਗ 'ਚ ਫਾਰਮ ਜਾਰੀ ਕੀਤੇ ਗਏ ਹਨ। 16 ਮਾਰਚ ਨੂੰ ਪਹਿਲੀ ਵਰ੍ਹੇਗੰਢ ਦੇ ਮੌਕੇ 'ਤੇ ਸਰਕਾਰ ਹਰ ਘਰ ਰੋਜ਼ਗਾਰ ਫਲੈਗਸ਼ਿਪ ਪ੍ਰੋਗਰਾਮ ਦੇ ਤਹਿਤ ਵੱਡੇ ਪੈਮਾਨੇ 'ਤੇ ਰੋਜ਼ਗਾਰ ਮੇਲਾ ਵੀ ਆਯੋਜਿਤ ਕਰਨ ਜਾ ਰਹੀ ਹੈ। ਢਾਈ ਏਕੜ ਤੱਕ ਦੇ 5.63 ਲੱਖ ਕਿਸਾਨਾਂ ਦੇ ਕੋ-ਆਪਰੇਟਿਵ ਸੋਸਾਇਟੀਜ਼ ਦੇ ਕੁੱਲ 2700 ਕਰੋੜ ਦੀ ਕਰਜ਼ ਮੁਆਫੀ ਹੋਣੀ ਹੈ।

Most Read

  • Week

  • Month

  • All