ਐਡਮਿੰਟਨ 'ਚ ਅੱਗ ਨੂੰ ਲੱਗੀ ਅੱਗ, 3 ਲੋਕ ਝੁਲਸੇ

ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ 3 ਲੋਕ ਗੰਭੀਰ ਰੂਪ ਨਾਲ ਝੁਲਸ ਗਏ। ਫਾਇਰ ਫਾਈਟਰ ਅਤੇ ਐਮਰਜੈਂਸੀ ਮੈਡੀਕਲ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪੁੱਜੇ। ਅੱਗ 109 ਸਟਰੀਟ ਨੇੜੇ 58 ਐਵੇਨਿਊ ਸਥਿਤ ਘਰ 'ਚ ਲੱਗੀ। ਫਾਇਰ ਫਾਈਟਰਾਂ ਨੇ ਦੱਸਿਆ

ਕਿ ਸੂਚਨਾ ਮਿਲਣ ਦੇ ਕੁਝ ਮਿੰਟਾਂ ਬਾਅਦ ਉਹ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਘਰ ਨੂੰ ਅੱਗ ਮੰਗਲਵਾਰ ਦੀ ਸਵੇਰ ਨੂੰ ਤਕਰੀਬਨ 7.30 ਵਜੇ ਲੱਗੀ।
ਐਡਮਿੰਟਨ ਫਾਇਰ ਅਧਿਕਾਰੀ ਨੇ ਦੱਸਿਆ ਕਿ ਅੱਗ ਬੇਸਮੈਂਟ ਅਤੇ ਮੇਨ ਮੰਜ਼ਲ ਤੱਕ ਪਹੁੰਚ ਗਈ, ਜਿਸ ਕਾਰਨ ਅੱਗ ਸਾਰੇ ਘਰ 'ਚ ਫੈਲ ਗਈ। ਅੱਗ ਲੱਗਣ ਕਾਰਨ ਘਰ 'ਚ ਮੌਜੂਦ 2 ਵਿਅਕਤੀ ਅਤੇ ਇਕ ਔਰਤ ਝੁਲਸ ਗਏ, ਜਿਨ੍ਹਾਂ ਨੂੰ ਫਾਇਰ ਫਾਈਟਰਾਂ ਨੇ ਬਾਹਰ ਕੱਢਿਆ। ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ, ਜਦਕਿ 2 ਵਿਅਕਤੀ ਦੀ ਹਾਲਤ ਸਥਿਰ ਬਣੀ ਹੋਈ ਹੈ। ਫਾਇਰ ਫਾਈਟਰਜ਼ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

Most Read

  • Week

  • Month

  • All