ਇੰਡੋਨੇਸ਼ੀਆ ਭਾਰਤੀ ਸੈਲਾਨੀਆਂ ਲਈ ਬਣਿਆ ਪਸੰਦੀਦਾ ਦੇਸ਼

ਇੰਡੋਨੇਸ਼ੀਆ ਵਿਚ ਭਾਰਤੀ ਸੈਲਾਨੀਆਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ। ਇੰਡੋਨੇਸ਼ੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਲ 2018 ਵਿਚ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਗਿਣਤੀ ਵਧ ਕੇ 7 ਲੱਖ ਹੋ ਜਾਣ ਦੀ ਉਮੀਦ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ ਸਾਲ 2017 ਵਿਚ ਇੰਡੋਨੇਸ਼ੀਆ ਵਿਚ ਭਾਰਤੀ ਸੈਲਾਨੀਆਂ ਦੀ ਗਿਣਤੀ 485,314 ਸੀ, ਜੋ ਇਸ ਸਾਲ 39 ਫੀਸਦੀ ਵਧ ਚੁੱਕੀ ਹੈ।


ਹਾਲ ਹੀ ਵਿਚ ਕੋਲਕਾਤਾ ਆਏ ਇੰਡੋਨੇਸ਼ੀਆ ਸੈਰ-ਸਪਾਟਾ ਮੰਤਰਾਲੇ ਦੇ ਉਪ ਨਿਦੇਸ਼ਕ ਪੁਪੁੰਗ ਫਡੀਲਾਹ ਨੇ ਇਹ ਗੱਲਾਂ ਕਹੀਆਂ ਸਨ। ਉਨ੍ਹਾਂ ਕਿਹਾ ਸੀ ਕਿ ਏਅਰਲਾਈਨਜ਼ ਦੀਆਂ ਕੀਮਤਾਂ ਵਿਚ ਗਿਰਾਵਟ ਕਾਰਨ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਚੰਗੇ ਸੈਰ-ਸਪਾਟਾ ਸਬੰਧ ਬਣਨ ਦੀ ਉਮੀਦ ਹੈ। ਸੀਨੀਅਰ ਸੈਰ-ਸਪਾਟਾ ਅਧਿਕਾਰੀ ਡਲ ਜਨਪ੍ਰਿਆਟੀ ਨੇ ਕਿਹਾ ਸੀ, ਰੋਮਾਂਚਕ ਸੈਰ-ਸਪਾਟਾ ਸਥਾਨ 'ਬਾਲੀ' ਭਾਰਤੀ ਸੈਲਾਨੀਆਂ ਵਿਚਕਾਰ ਲੰਬੇ ਸਮੇਂ ਤੋਂ ਪਸੰਦੀਦਾ ਹਾਲੀਡੇਅ ਡੈਸਟੀਨੇਸ਼ਨ ਬਣਿਆ ਹੋਇਆ ਹੈ।

ਹਰ ਸਾਲ ਕੁੱਲ 50 ਫੀਸਦੀ ਭਾਰਤੀ ਇੱਥੇ ਹੀ ਆਉਂਦੇ ਹਨ। ਇਨ੍ਹਾਂ ਯਾਤਰੀਆਂ ਲਈ ਗ੍ਰੇਟਰ ਬਾਲੀ ਦਾ ਆਫਰ ਸ਼ੁਰੂ ਕਰਦੇ ਹੋਏ ਫਡੀਲਾਹ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇੰਡੋਨੇਸ਼ੀਆ ਭਾਰਤੀ ਸੈਲਾਨੀਆਂ ਲਈ 10 ਹੋਰ ਸੈਰ-ਸਪਾਟੇ ਲਈ ਸਥਾਨਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਝੀਲ ਤੋਬਾ, ਤੰਜੁੰਗ ਲੇਸੁੰਮਗ, ਸੀਰੀਬੁ ਟਾਪੂ, ਦਿ ਬਾਰਬੋਦੁਰ ਇਹ ਸਾਰੇ ਇੰਡੋਨੇਸ਼ੀਆ ਦੇ ਨਵੇਂ ਸਥਾਨ ਹਨ। ਉਨ੍ਹਾਂ ਦੱਸਿਆ ਕਿ ਜੇਕਰ ਭਾਰਤ ਤੋਂ ਆਉਣ ਵਾਲੇ 7 ਲੱਖ ਸੈਲਾਨੀਆਂ ਦੇ ਟੀਚੇ ਨੂੰ ਅਸੀਂ ਪੂਰਾ ਕਰ ਲੈਂਦੇ ਹਾਂ ਤਾਂ ਦੇਸ਼ ਸੈਰ-ਸਪਾਟਾ ਖੇਤਰ ਵਿਚ ਪੰਜਵੇਂ ਸਥਾਨ 'ਤੇ ਆ ਜਾਏਗਾ। ਤੁਹਾਨੂੰ ਦੱਸ ਦਈਏ ਕਿ ਮੌਜੂਦਾ ਸਮੇਂ ਵਿਚ ਚੋਟੀ ਦੇ ਰੈਂਕ 'ਤੇ ਜਾਪਾਨ ਦੇਸ਼ ਹੈ।

Most Read

  • Week

  • Month

  • All