'ਗੂਚੀ' ਨੇ ਪਵਾਈ ਗੋਰਿਆਂ ਨੂੰ 'ਪੱਗ', ਟਵਿੱਟਰ 'ਤੇ ਛਿੜੀ ਸ਼ਬਦੀ ਜੰਗ

ਮਿਲਾਨ ਫੈਸ਼ਨ ਵੀਕ 'ਚ ਮਾਡਲਜ਼ ਨੂੰ ਸਿੱਖਾਂ ਦੀ ਪੱਗੜੀ (ਪੱਗ) ਪਵਾਉਣਾ ਅੰਤਰ-ਰਾਸ਼ਟਰੀ ਫੈਸ਼ਨ ਬ੍ਰਾਂਡ ਗੂਚੀ ਨੂੰ ਮਹਿੰਗਾ ਪੈ ਗਿਆ। ਪ੍ਰੋਗਰਾਮ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਿੱਖ ਭਾਈਚਾਰੇ ਦਾ ਗੂਚੀ ਬ੍ਰਾਂਡ ਵਿਰੋਧ ਗੁੱਸਾ ਫੁੱਟਿਆ ਹੈ। ਸਿੱਖਾਂ ਦਾ ਕਹਿਣਾ ਹੈ ਕਿ ਪੱਗ ਸਿੱਖ ਧਰਮ ਦਾ ਅਹਿਮ ਹਿੱਸਾ ਹੈ

ਅਤੇ ਉਸ ਨੂੰ ਇਸ ਤਰ੍ਹਾਂ ਨਾਲ ਫੈਸ਼ਨ ਅਸੈਸਰੀ ਦੇ ਰੂਪ 'ਚ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਹੋਰ ਲੋਕਾਂ ਨੇ ਵੀ ਇਸ ਮਸਲੇ 'ਤੇ ਗੂਚੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਯੂਰਪੀ ਮਾਡਲਾਂ ਨੂੰ ਪੱਗ ਪਹਿਨਣ ਦੀ ਬਜਾਏ ਬ੍ਰਾਂਡ ਨੂੰ ਸਿੱਖ ਮਾਡਲ ਲੱਭਣੇ ਚਾਹੀਦੇ ਹਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਦੁਨੀਆ ਭਰ 'ਚ ਕੁਲ 27 ਮਿਲੀਅਨ ਸਿੱਖ (ਪੁਰਸ਼ ਅਤੇ ਔਰਤਾਂ) ਪੱਗ ਬੰਨਦੀਆਂ ਹਨ। ਇਹ ਮਾਮਲਾ ਉਦੋਂ ਸਾਹਮਣੇ ਜਦੋਂ ਐਕਟਰ ਅਤੇ ਮਾਡਲ ਏਵਨ ਜੋਗੀਆ ਨੇ ਇਸ ਬਾਰੇ 'ਚ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਪੋਸਟ ਕੀਤਾ। ਉਨ੍ਹਾਂ ਨੇ ਲਿੱਖਿਆ, 'ਯੋ ਗੂਚੀ। ਮੈਂ ਤੁਹਾਨੂੰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹਾਂ। ਪਰ ਤੁਸੀਂ ਜੋ ਕੀਤਾ ਹੈ ਉਹ ਠੀਕ ਨਹੀਂ ਹੈ। ਕੀ ਤੁਸੀਂ ਇਕ ਭਾਰਤੀ ਸਿੱਖ ਮਾਡਲ ਨਹੀਂ ਲੱਭ ਸਕਦੇ ਸੀ?'

ਇਕ ਸਿੱਖ ਕੋਲੀਸ਼ਨ ਨਾਂ ਦੇ ਟਵਿੱਟਰ ਹੈਂਡਲ ਤੋਂ ਲਿੱਖਿਆ ਗਿਆ ਕਿ, 'ਸਿੱਖਾਂ ਦੀ ਪੱਗ ਪਵਿੱਤਰ ਹੁੰਦੀ ਹੈ, ਜਿਹੜੀ ਕਿ ਵਿਸ਼ਵਾਸ ਦਾ ਪ੍ਰਤੀਕ ਵੀ ਮੰਨੀ ਜਾਂਦੀ ਹੈ, ਗੂਚੀ ਇਹ ਕੋਈ ਫੈਸ਼ਨ ਅਸੈਸਰੀ ਨਹੀਂ ਹੈ। ਜੇਕਰ ਤੁਸੀਂ ਸਿੱਖ ਮਾਡਲਾਂ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਜਾਣਕਾਰੀ ਮੁਹੱਈਆ ਕਰਾਉਣ ਲਈ ਅਸੀਂ ਤਿਆਰ ਹਾਂ।' ਇਕ ਯੂਜ਼ਰ ਨੇ ਟਵੀਟ ਕਰ ਲਿੱਖਿਆ ਕਿ, 'ਜੇਕਰ ਬ੍ਰਾਊਨ ਬੰਦੇ ਰੱਗ ਬੰਨ੍ਹਣ ਤਾਂ ਅੱਤਵਾਦੀ ਅਤੇ ਜੇਕਰ ਗੋਰੇ ਪਾਉਣ ਤਾਂ ਫੈਸ਼ਨ।' ਉਥੇ ਕੁਝ ਹੋਰ ਲੋਕਾਂ ਨੇ ਵੀ ਇਸ ਮਾਮਲੇ 'ਤੇ ਗੂਚੀ ਦੀ ਇਸ ਹਰਕਤ ਨੂੰ ਅਪਮਾਨਜਨਕ ਅਤੇ ਅਪ੍ਰਮਾਣਿਤ ਦੱਸਿਆ ਹੈ।

white person wears a turban on a runway: wow! fashion! I love gucci!
brown person wears a turban in their daily life: TERRORIST!!!! https://t.co/hObivXm7y8

— san ♡ vixx (@taekwwon) February 22, 2018

Yo.. @gucci ... I mess with you guys... but this isn't a good look for you... could you not find a brown model? pic.twitter.com/INqxwrfB0t

— Avan Jogia (@AvanJogia) February 22, 2018

ਕੁਝ ਦਿਨ ਪਹਿਲਾਂ ਹੀ ਬ੍ਰਿਟੇਨ ਦੀ ਸੰਸਦ ਦੇ ਬਾਹਰ ਇਕ ਨਸਲੀ ਹਮਲੇ 'ਚ ਇਕ ਗੋਰੇ ਵਿਅਕਤੀ ਨੇ ਇਕ ਭਾਰਤੀ ਸਿੱਖ ਦੀ ਪੱਗ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਤੋਂ ਬਾਅਦ ਲੰਡਨ 'ਚ ਲੇਬਰ ਸੰਸਦੀ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਸ ਨਸਲੀ ਹਮਲੇ ਦੀ ਨਿੰਦਾ ਕੀਤੀ ਅਤੇ ਦੋਸ਼ੀ ਵਿਰੁਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਢੇਸੀ ਨੇ ਇਸ ਸਬੰਧੀ ਇਕ ਟਵੀਟ ਵੀ ਕੀਤਾ ਸੀ। ਇਸ ਨਸਲੀ ਹਮਲੇ ਦਾ ਸ਼ਿਕਾਰ ਹੋਏ ਰਵਨੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਦੇਸ਼ਾਂ 'ਚ ਵੀ ਸਿੱਖ ਦੇ ਤੌਰ 'ਤੇ ਪਛਾਣਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਰਤੀ ਸਰਕਾਰ ਅਤੇ ਗੁਰਦੁਆਰਾ ਕਮੇਟੀਆਂ ਨੂੰ ਇਸ ਸਬੰਧ 'ਚ ਦੂਜੇ ਦੇਸ਼ਾਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।

Dear @gucci, the Sikh Turban is not a hot new accessory for white models but an article of faith for practising Sikhs. Your models have used Turbans as ‘hats’ whereas practising Sikhs tie them neatly fold-by-fold. Using fake Sikhs/Turbans is worse than selling fake Gucci products pic.twitter.com/gCzKPd9LGd

— Harjinder Singh Kukreja (@SinghLions) February 22, 2018

ਉਂਝ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਨਹੀਂ ਹੋਈ ਹੈ, ਕੁਝ ਹਫਤਿਆਂ ਪਹਿਲਾਂ ਨਾਮੀ ਫੈਸ਼ਨ ਬ੍ਰਾਂਡ ਜ਼ਾਰਾ ਵੀ ਇਕ ਡ੍ਰੈਸ ਵੇਚਣ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਈ ਸੀ। ਕੰਪਨੀ ਨੇ ਇਕ ਖਾਸ ਸਕਰਟ ਪੇਸ਼ ਕੀਤੀ ਸੀ, ਜਿਹੜੀ ਬਿਲਕੁਲ ਭਾਰਤ 'ਚ ਪਹਿਨੀ ਜਾਣ ਵਾਲੀ ਲੁੰਗੀ ਜਿਹੀ ਸੀ। ਲੋਕਾਂ ਨੇ ਇਸ 'ਤੇ ਜ਼ਾਰਾ ਦੀ ਵੀ ਕਾਫੀ ਨਿੰਦਾ ਅਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸੀ।

 

The Sikh turban is a sacred article of faith, @gucci, not a mere fashion accessory. #appropriation
We are available for further education and consultation if you are looking for observant Sikh models.https://t.co/jv3E73UOH3

— Sikh Coalition (@sikh_coalition) February 23, 2018
And while Gucci sends white models down the catwalk wearing turbans, a Sikh environmentalist has his turban ripped off outside parliament in a hate attack. As someone whose family has been on the receiving end of this sh** for decades, this is utterly depressing. pic.twitter.com/35stzYF7BO

— Tina Daheley (@TinaDaheley) February 22, 2018

Most Read

  • Week

  • Month

  • All