ਸਿਨਾਈ 'ਚ ਕਾਰ ਬੰਬ ਹਮਲੇ 'ਚ ਫੌਜ ਦੇ ਅਧਿਕਾਰੀ ਦੀ ਮੌਤ, ਚਾਰ ਜ਼ਖਮੀ

ਅਲ ਅਰੀਸ਼— ਮਿਸਰ ਦੇ ਸਿਨਾਈ ਟਾਪੂ 'ਚ ਇਕ ਕਾਰ ਬੰਬ ਹਮਲੇ 'ਚ ਫੌਜ ਦੇ ਇਕ ਅਧਿਕਾਰੀ ਦੀ ਮੌਤ ਹੋ ਗਈ ਤੇ ਫੌਜ ਨਾਲ ਜੁੜੇ ਹੋਰ ਚਾਰ ਲੋਕ ਜ਼ਖਮੀ ਹੋ ਗਏ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹਮਲਾ ਬੀਤੇ ਦਿਨ ਤੱਟੀ ਸ਼ਹਿਰ ਅਲ ਅਰੀਸ਼ 'ਚ ਹੋਇਆ, ਜਿਸ 'ਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਜੇ ਹਮਲੇ ਦੀ ਜ਼ਿੰਮੇਦਾਰੀ ਕਿਸੇ ਅੱਤਵਾਦੀ ਸੰਗਠਨ ਨੇ ਨਹੀਂ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਝੜਪ 'ਚ ਕੁਝ

ਇਸਲਾਮੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

Most Read

  • Week

  • Month

  • All