ਇਟਲੀ ਦੇ ਅੰਤਰਾਸ਼ਟਰੀ ਫੁੱਟਬਾਲ ਖਿਡਾਰੀ ਦੀ ਮੌਤ ਨਾਲ ਚੋਣਾਂ ਦਾ ਰੰਗ ਪਿਆ ਫਿੱਕਾ

ਇਟਲੀ ਵਿੱਚ ਇੱਕ ਪਾਸੇ ਲੋਕ ਬਣ ਰਹੀ ਨਵੀਂ ਸਰਕਾਰ ਲਈ ਲੋਕ ਸਭਾ ਦੀਆਂ ਚੋਣਾਂ ਵਿੱਚ ਵੋਟਿੰਗ ਕਰ ਰਹੇ ਹਨ, ਦੂਜੇ ਪਾਸੇ ਇਟਲੀ ਦੇ ਹਰਮਨ ਪਿਆਰੇ ਕੌਮਾਂਤਰੀ ਫੁੱਟਬਾਲ ਖਿਡਾਰੀ ਦਾਬੀਦੇ ਅਸਟੋਰੀ (31) ਦੀ ਅਚਾਨਕ ਮੌਤ ਹੋਣ ਨਾਲ ਇਟਾਲੀਅਨ ਭਾਈਚਾਰੇ ਵਿੱਚ ਕਾਫ਼ੀ ਗਮਗੀਨ ਮਾਹੌਲ ਦੇਖਿਆ ਜਾ ਰਿਹਾ ਹੈ।

ਫਓਰਿਨਤੀਨਾ ਕਲੱਬ ਵੱਲੋਂ ਖੇਡਣ ਵਾਲੇ ਇਸ ਖਿਡਾਰੀ ਨੂੰ ਸ਼ਨੀਵਾਰ ਰਾਤ ਅਤੇ ਐਤਵਾਰ ਤੜਕੇ ਮ੍ਰਿਤਕ ਦੇਖਿਆ ਗਿਆ, ਜਿਸ ਨਾਲ ਲੋਕਾਂ ਨੂੰ ਭਾਰੀ ਠੇਸ ਲੱਗੀ। ਮ੍ਰਿਤਕ ਦਾਬੀਦੇ ਅਸਟੋਰੀ ਇਟਾਲੀਅਨ ਲੋਕਾਂ ਵਿੱਚ ਬਹੁਤ ਪੰਸਦੀਦਾ ਖਿਡਾਰੀ ਸੀ। ਇਟਲੀ ਦੇ ਉਦਨੇ ਸ਼ਹਿਰ ਦੇ ਬਾਸ਼ਿੰਦੇ ਇਸ ਖਿਡਾਰੀ ਦੀ ਬੇਵਕਤ ਮੌਤ ਨਾਲ ਵੀ ਬਹੁਤੇ ਲੋਕ ਸ਼ਾਇਦ ਆਪਣੇ ਘਰੋਂ ਘੱਟ ਹੀ ਨਿਕਲਣ।

 

Most Read

  • Week

  • Month

  • All