ਸਾਈਬੇਰੀਆ ਦੇ ਸ਼ਾਪਿੰਗ ਮਾਲ 'ਚ ਲੱਗੀ ਅੱਗ, 37 ਲੋਕਾਂ ਦੀ ਮੌਤ

ਸਾਈਬੇਰੀਆ ਦੇ ਕੇਮਰੋਵ ਸ਼ਹਿਰ 'ਚ ਐਤਵਾਰ ਨੂੰ ਇਕ ਸ਼ਾਪਿੰਗ ਮਾਲ 'ਚ ਅੱਗ ਲੱਗ ਗਈ ਜਿਸ 'ਚ 37 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।ਇਸ ਘਟਨਾ 'ਚ 69 ਲੋਕ ਲਾਪਤਾ ਦੱਸੇ ਜਾ ਰਹੇ ਹਨ ਜਿਨ੍ਹਾਂ 'ਚ 14 ਬੱਚੇ ਸ਼ਾਮਲ ਹਨ।

ਰੂਸ ਦੀ ਸਰਕਾਰੀ ਜਾਂਚ ਕਮੇਟੀ ਅਨੁਸਾਰ ਇਸ ਹਾਦਸੇ 'ਚ ਪੂਰਬੀ ਮਾਸਕੋ ਤੋਂ 3,600 ਕਿਲੋਮੀਟਰ ਦੂਰ ਕੇਮਰੋਵ ਸ਼ਹਿਰ ਦੇ 'ਵਿੰਟਰ ਚੇਰੀ ਮਾਲ' ਦੀ ਚੌਥੀ ਮੰਜਿਲ 'ਤੇ ਅੱਗ ਲੱਗੀ 37 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਜ਼ਖਮੀ ਹੋਏ 30 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਜਾਰੀ ਤਸਵੀਰਾਂ 'ਚ ਅੱਗ ਤੋਂ ਬੱਚਣ ਲਈ ਕੁਝ ਲੋਕ ਖਿੜਕੀਆਂ ਤੋਂ ਛਾਲ ਮਾਰਦੇ ਹੋਏ ਨਜ਼ਰ ਆ ਰਹੇ ਹਨ।

Most Read

  • Week

  • Month

  • All