ਅਮਰੀਕਾ ਦੇ ਟੈਕਸਾਸ ਸੂਬੇ 'ਚ ਧਮਾਕਾ, 2 ਜ਼ਖਮੀ

ਅਮਰੀਕਾ ਵਿਚ ਟੈਕਸਾਸ ਦੀ ਰਾਜਧਾਨੀ ਆਸਟਿਨ ਵਿਚ ਕੱਲ ਹੋਏ ਬੰਬ ਧਮਾਕੇ ਵਿਚ ਦੋ ਨੌਜਵਾਨ ਜ਼ਖਮੀ ਹੋ ਗਏ। ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਦੇ 500 ਤੋਂ ਜ਼ਿਆਦਾ ਅਧਿਕਾਰੀ ਜਾਂਚ ਲਈ ਮੌਕੇ 'ਤੇ ਪਹੁੰਚ ਗਏ ਹਨ। ਪੁਲਸ ਪ੍ਰਮੁੱਖ ਬ੍ਰਾਇਨ ਮੈਨਲੀ ਨੇ ਦੱਸਿਆ ਕਿ ਦੋਵੇਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਉਨ੍ਹਾਂ ਮੁਤਾਬਕ ਧਮਾਕੇ ਬਾਰੇ ਹਾਲੇ ਕੋਈ ਖਾਸ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਅਤੇ ਕਿਸੇ ਤਰ੍ਹਾਂ ਦੀ ਸ਼ੱਕੀ ਚੀਜ਼ ਨੂੰ ਹੱਥ ਨਾ ਲਗਾਉਣ ਦੀ ਅਪੀਲ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਐਤਵਾਰ ਨੂੰ ਹੋਏ ਤਾਜ਼ਾ ਧਮਾਕੇ ਅਤੇ ਪਹਿਲਾਂ ਹੋਏ ਪਾਰਸਲ ਬੰਬ ਧਮਾਕੇ ਵਿਚ ਕੋਈ ਸੰਬੰਧ ਹੋਣ ਬਾਰੇ ਕੁਝ ਵੀ ਨਹੀਂ ਕਿਹਾ। ਐੱਫ. ਬੀ. ਆਈ. ਨੇ ਟਵਿੱਟਰ 'ਤੇ ਕਿਹਾ ਕਿ ਉਸ ਦੇ ਅਧਿਕਾਰੀ ਐਤਵਾਰ ਨੂੰ ਸ਼ਹਿਰ ਦੇ ਪੱਛਮ ਵੱਲ ਇਕ ਰਿਹਾਇਸ਼ੀ ਕੰਪਲੈਕਸ ਵਿਚ ਕੱਲ ਹੋਏ ਧਮਾਕੇ ਦੇ ਸਥਲ 'ਤੇ ਮੌਜੂਦ ਹਨ। ਐੱਫ. ਬੀ. ਆਈ. ਦੇ 500 ਤੋਂ ਜ਼ਿਆਦਾ ਅਧਿਕਾਰੀ ਘਟਨਾ ਦੀ ਜਾਂਚ ਵਿਚ ਸਥਾਨਕ ਪੁਲਸ ਦੀ ਮਦਦ ਕਰ ਰਹੇ ਹਨ। ਹਾਦਸੇ ਵਾਲੀ ਜਗ੍ਹਾ ਪਹਿਲਾਂ ਹੋਏ ਬੰਬ ਧਮਾਕੇ ਤੋਂ ਕਈ ਮੀਲ ਦੂਰ ਹੈ। ਗੌਰਤਲਬ ਹੈ ਕਿ ਇਸ ਮਹੀਨ ਦੇ ਸ਼ੁਰੂਆਤ ਵਿਚ ਤਿੰਨ ਪਾਰਸਲ ਬੰਬ ਵਿਚ ਹੋਏ ਧਮਾਕੇ ਵਿਚ ਦੋ ਲੋਕ ਮਾਰੇ ਗਏ ਸਨ ਅਤੇ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ।

Most Read

  • Week

  • Month

  • All