'84 ਦੇ ਦੰਗਿਆਂ ਨੂੰ ਸਿੱਖ ਕਤਲੇਆਮ ਕਰਾਰ ਦੇਣ ਦੀ ਮੰਗ 'ਤੇ ਘਿਰੇ ਜਗਮੀਤ ਸਿੰਘ

ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਨੇਤਾ ਜਗਮੀਤ ਸਿੰਘ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਸੁਰਖੀਆਂ 'ਚ ਆਉਣ ਦੇ ਪਿਛੇ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਕੈਨੇਡਾ ਦੀ ਸੰਸਦ ਤੋਂ ਮੰਗ ਕੀਤੀ ਕਿ 1984 ਦੇ ਸਿੱਖ ਦੰਗਿਆਂ ਨੂੰ ਕਤਲੇਆਮ ਕਰਾਰ ਦਿੱਤਾ ਜਾਵੇ। ਜਗਮੀਤ ਦੀ ਇਸ ਮੰਗ ਤੋਂ ਬਾਅਦ ਉਹ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਹਨ। ਵਿਰੋਧੀ ਧਿਰ ਹੀ ਨਹੀਂ ਭਾਰਤੀ-ਕੈਨੇਡੀਅਨ ਲੋਕਾਂ ਨੇ ਵੀ ਉਨ੍ਹਾਂ ਦੀ ਇਸ ਮੰਗ ਦੀ ਆਲੋਚਨਾ ਕੀਤੀ ਹੈ।


ਜਗਮੀਤ ਸਿੰਘ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਅਜਿਹਾ ਕਰਨਾ ਸਹੀ ਹੈ। ਇਹ ਨਾ ਸਿਰਫ ਰਾਸ਼ਟਰੀ ਸਗੋਂ ਕਿ ਕੌਮਾਂਤਰੀ ਪੱਧਰ 'ਤੇ ਵੀ ਉੱਚਿਤ ਹੋਵੇਗਾ। ਉਨ੍ਹਾਂ ਕਿਹਾ ਕਿ 1984 ਦੇ ਦੰਗੇ ਸੋਚੀ-ਸਮਝੀ ਰਣਨੀਤੀ ਤਹਿਤ ਕਰਵਾਏ ਗਏ। ਜਗਮੀਤ ਦੀ ਇਸ ਮੰਗ ਤੋਂ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਲੋਕ ਜਗਮੀਤ ਦੀ ਨਫਰਤ ਅਤੇ ਕਟੜਤਾ ਦੀ ਰਾਜਨੀਤੀ ਨੂੰ ਮਨਜ਼ੂਰ ਨਹੀਂ ਕਰਦੇ। ਓਧਰ ਐੱਨ. ਆਈ. ਸੀ. ਪ੍ਰਧਾਨ ਆਜ਼ਾਦ ਕੌਸ਼ਿਕ ਦਾ ਕਹਿਣਾ ਹੈ ਕਿ ਭਾਰਤ ਵਾਂਗ ਕੈਨੇਡਾ 'ਚ ਵੀ ਹਿੰਦੂ ਅਤੇ ਸਿੱਖ ਭਾਈਚਾਰੇ ਅਤੇ ਪਰਿਵਾਰਕ ਸੰਬੰਧਾਂ 'ਚ ਬੱਝੇ ਹੋਏ ਹਨ। ਅਸੀਂ ਭਾਰਤ-ਕੈਨੇਡੀਅਨ ਭਾਈਚਾਰੇ ਵਿਚ ਸਦਭਾਵਨਾ ਦਾ ਸਮਰਥਨ ਕਰਦੇ ਹਾਂ।
ਇੱਥੇ ਦੱਸ ਦੇਈਏ ਕਿ ਜਗਮੀਤ ਸਿੰਘ ਨੇ ਕਿਹਾ ਸੀ ਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਭਾਰਤ 'ਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਸਿੱਖ ਵਿਰੋਧੀ ਦੰਗੇ ਸੋਚੀ-ਸਮਝੀ ਸਾਜਿਸ਼ ਤਹਿਤ ਕਰਵਾਏ ਗਏ ਸਨ। ਜਗਮੀਤ ਨੇ ਇਸ ਲਈ ਸਾਲ 2016 'ਚ ਓਨਟਾਰੀਓ ਵਿਧਾਨ ਸਭਾ ਦੇ ਮੈਂਬਰ ਰਹਿੰਦੇ ਹੋਏ 1984 ਦੇ ਦੰਗਿਆਂ ਨੂੰ ਸਿੱਖ ਕਤਲੇਆਮ ਐਲਾਨਣ ਲਈ ਵਿਧਾਨ ਸਭਾ 'ਚ ਮਤਾ ਪੇਸ਼ ਕੀਤਾ ਸੀ ਪਰ ਉਸ ਨੂੰ ਨਾ-ਮਨਜ਼ੂਰ ਕਰ ਦਿੱਤਾ ਗਿਆ ਸੀ।

Most Read

  • Week

  • Month

  • All