ਦੂਜਿਆਂ ਤੋਂ ਆਉਣ ਵਾਲਾ ਤਣਾਅ ਹੋ ਸਕਦੈ ਹਾਨੀਕਾਰਕ : ਅਧਿਐਨ

ਵਿਗਿਆਨੀਆਂ ਦੇ ਇਕ ਅਧਿਐਨ ਮੁਤਾਬਕ ਦੂਜਿਆਂ ਕਾਰਨ ਹੋਣ ਵਾਲਾ ਤਣਾਅ ਦਿਮਾਗ ਵਿਚ ਉਸੇ ਤਰ੍ਹਾਂ ਦੇ ਬਦਲਾਅ ਕਰ ਸਕਦਾ ਹੈ, ਜਿਸ ਤਰ੍ਹਾਂ ਦੇ ਬਦਲਾਅ ਅਸਲੀ ਤਣਾਅ ਦੇ ਕਾਰਨ ਹੁੰਦੇ ਹਨ। ਅਧਿਐਨ ਨਾਲ ਜੁੜੇ ਵਿਗਿਆਨੀਆਂ ਵਿਚ ਇਕ ਵਿਗਿਆਨੀ ਭਾਰਤੀ ਮੂਲ ਦਾ ਵੀ ਹੈ। ਇਹ ਅਧਿਐਨ ਚੂਹਿਆਂ 'ਤੇ ਕੀਤਾ ਗਿਆ।

ਇਸ ਅਧਿਐਨ ਵਿਚ ਪਤਾ ਚੱਲਿਆ ਕਿ ਚੂਹੀਆਂ ਦੇ ਦਿਮਾਗ 'ਤੇ ਤਣਾਅ ਦੇ ਪ੍ਰਭਾਵ ਚੂਹਿਆਂ ਦੇ ਉਲਟ ਹੁੰਦੇ ਹਨ। ਕੈਨੇਡਾ ਸਥਿਤ ਯੂਨੀਵਰਸਿਟੀ ਆਫ ਕੈਲਗਰੀ ਵਿਚ ਕੰਮ ਕਰ ਰਹੇ ਜੈਦੀਪ ਬੈਂਸ ਨੇ ਕਿਹਾ,''ਦਿਮਾਗ ਵਿਚ ਬਦਲਾਅ ਨਾਲ ਜੁੜੇ ਤਣਾਅ ਦੇ ਕਾਰਨ ਪੀ. ਟੀ. ਐੱਸ. ਡੀ., ਚਿੰਤਾ ਰੋਗ ਅਤੇ ਤਣਾਅ ਸਮੇਤ ਕਈ ਮਾਨਸਿਕ ਬੀਮਾਰੀਆਂ ਹੋ ਸਕਦੀਆਂ ਹਨ।'' ਬੈਂਸ ਨੇ ਕਿਹਾ,''ਹਾਲ ਹੀ ਦੇ ਅਧਿਐਨ ਇਹ ਸੰਕੇਤ ਦਿੰਦੇ ਹਨ ਕਿ ਤਣਾਅ ਅਤੇ ਭਾਵਨਾ ਛੂਤਕਾਰੀ ਹੋ ਸਕਦੇ ਹਨ।'' ਖੋਜ ਕਰਤਾਵਾਂ ਨੇ ਚੂਹੇ-ਚੂਹੀਆਂ ਦੇ ਜੋੜਿਆਂ 'ਤੇ ਤਣਾਅ ਦੇ ਪ੍ਰਭਾਵ ਦਾ ਅਧਿਐਨ ਕੀਤਾ। ਉਨ੍ਹਾਂ ਨੇ ਹਰੇਕ ਜੋੜੀ ਵਿਚੋਂ ਇਕ-ਇਕ ਚੂਹੇ ਨੂੰ ਕੱਢਿਆ ਅਤੇ ਸਾਥੀ ਕੋਲ ਵਾਪਸ ਛੱਡਣ ਤੋਂ ਪਹਿਲਾਂ ਉਸ ਨੂੰ ਹਲਕਾ ਤਣਾਅ ਦਿੱਤਾ। ਬਾਅਦ ਵਿਚ ਇਹ ਪਾਇਆ ਗਿਆ ਕਿ ਤਣਾਅ ਨਾਲ ਪੀੜਤ ਚੂਹੇ ਦੇ ਦਿਮਾਗ ਵਿਚ ਜਿਸ ਤਰ੍ਹਾਂ ਦੇ ਬਦਲਾਅ ਆਏ, ਠੀਕ ਉਸੇ ਤਰ੍ਹਾਂ ਦੇ ਬਦਲਾਅ ਉਸ ਦੇ ਸਾਥੀ ਵਿਚ ਵੀ ਆਏ। ਜਦਕਿ ਉਸ ਦੇ ਸਾਥੀ ਨੂੰ ਕੋਈ ਤਣਾਅ ਨਹੀਂ ਦਿੱਤਾ ਗਿਆ ਸੀ।

Most Read

  • Week

  • Month

  • All