ਕੈਨੇਡਾ : ਬੀਸੀ ਦੇ ਕੋਕਿਊਹਾਲਾ ਹਾਈਵੇਅ 'ਤੇ ਵਾਪਰਿਆ ਵੱਡਾ ਸੜਕ ਹਾਦਸਾ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਕੋਕਿਊਹਾਲਾ ਹਾਈਵੇਅ 'ਤੇ ਵਾਪਰੇ ਵੱਡੇ ਸੜਕ ਹਾਦਸੇ 'ਚ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।  ਸਥਾਨਕ ਸਮੇਂ ਮੁਤਾਬਕ ਐਤਵਾਰ ਰਾਤ ਕਰੀਬ 8 ਵਜੇ ਵਾਪਰੇ ਇਸ ਹਾਦਸੇ 'ਚ ਦੋ ਕੋਚ ਬੱਸਾਂ, ਦੋ ਸੈਮੀ-ਟਰੱਕ ਤੇ ਦੋ ਯਾਤਰੀ

ਵਾਲੀਆਂ ਗੱਡੀਆਂ ਸ਼ਾਮਲ ਸਨ। ਪ੍ਰੋਵਿੰਸ਼ੀਅਲ ਹੈਲਥ ਸਰਵਿਸ ਐਥਾਰਟੀ ਨੇ ਦੱਸਿਆ ਕਿ ਅਜੇ ਤੱਕ 29 ਲੋਕਾਂ ਨੂੰ ਜ਼ਖਮੀ ਹਾਲਤ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਇਸ ਦੇ ਇਲਾਵਾ 136 ਲੋਕਾਂ ਨੂੰ ਵਾਰਮਿੰਗ ਸੈਂਟਰ ਭੇਜਿਆ ਗਿਆ ਹੈ। ਹਾਦਸੇ ਤੋਂ ਬਾਅਦ ਹਾਈਵੇਅ ਨੂੰ ਪੂਰੀ ਰਾਤ ਲਈ ਬੰਦ ਕਰ ਦਿੱਤਾ ਗਿਆ।

ਪੈਰਾ ਮੈਡੀਕਲ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇਕ ਵਿਅਕਤੀ ਹਾਦਸਾਗ੍ਰਸਤ ਵਾਹਨ 'ਚ ਫੱਸ ਗਿਆ, ਜਿਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਇਕ ਬੱਸ ਦੇ ਯਾਤਰੀ ਨੇ ਦੱਸਿਆ ਕਿ ਇਹ ਬਹੁਤ ਹੀ ਭਿਆਨਕ ਹਾਦਸਾ ਸੀ। ਹਾਦਸੇ ਤੋਂ ਬਾਅਦ ਹਰ ਪਾਸੇ ਗੱਡੀਆਂ ਇੱਧਰ-ਉੱਧਰ ਪਈਆਂ ਹੋਈਆਂ ਸਨ ਤੇ ਲੋਕਾਂ ਦੀਆਂ ਚੀਖਾਂ ਸੁਣਾਈ ਦੇ ਰਹੀਆਂ ਸਨ।

Most Read

  • Week

  • Month

  • All