ਟਰੰਪ 'ਤੇ ਲੱਗੇ ਜਿਣਸੀ ਸ਼ੋਸ਼ਣ ਦੇ ਦੋਸ਼ਾਂ 'ਤੇ ਬੋਲੀ ਇਵਾਂਕਾ...

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪਿਤਾ ਨੇ ਜਿਣਸੀ ਸ਼ੋਸ਼ਣ ਦੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। 2018 ਪਿਓਂਗਯਾਂਗ ਖੇਡਾਂ 'ਚ ਸੋਮਵਾਰ ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ। ਇੰਨੀਂ ਦਿਨੀ ਇਵਾਂਕਾ ਟਰੰਪ ਵਿੰਟਰ ਓਲੰਪਿਕ ਦੇ ਸਮਾਪਤੀ

ਸਮਾਗਮ 'ਚ ਅਮਰੀਕੀ ਵਫਦ ਦੀ ਅਗਵਾਈ ਕਰਨ ਲਈ ਦੱਖਣੀ ਕੋਰੀਆ ਪਹੁੰਚੀ ਹੋਈ ਹੈ।
ਇੰਟਰਵਿਊ ਦੌਰਾਨ ਇਵਾਂਕਾ ਨੂੰ ਇਕ ਸਵਾਲ ਪੁੱਛਿਆ ਗਿਆ ਕਿ ਕੀ ਉਹ ਅਮਰੀਕੀ ਰਾਸ਼ਟਰਪਤੀ 'ਤੇ ਜਿਣਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਔਰਤ 'ਚ ਵਿਸ਼ਵਾਸ ਰੱਖਦੀ ਹੈ। ਇਸ ਦੇ ਜਵਾਬ 'ਚ ਇਵਾਂਕਾ ਨੇ ਇਸ ਨੂੰ ਇਕ ਬੇਟੀ ਨੂੰ ਪੁੱਛਿਆ ਜਾਣ ਵਾਲਾ 'ਅਣਉਚਿਤ ਸਵਾਲ' ਕਿਹਾ। ਇਵਾਂਕਾ ਨੇ ਕਿਹਾ ਕਿ ਮੈਨੂੰ ਆਪਣੇ ਪਿਤਾ 'ਤੇ ਵਿਸ਼ਵਾਸ ਹੈ, ਮੈਂ ਆਪਣੇ ਪਿਤਾ ਨੂੰ ਜਾਣਦੀ ਹਾਂ। ਮੈਨੂੰ ਬੇਟੀ ਦੇ ਤੌਰ 'ਤੇ ਆਪਣੇ ਪਿਤਾ 'ਤੇ ਵਿਸ਼ਵਾਸ ਰੱਖਣ ਦਾ ਅਧਿਕਾਰ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ 'ਤੇ ਦਰਜਨ ਤੋਂ ਜ਼ਿਆਦਾ ਔਰਤਾਂ ਨੇ ਜਿਣਸੀ ਸ਼ੋਸ਼ਣ ਦੇ ਦੋਸ਼ ਲਾਏ ਹਨ ਪਰ ਡੋਨਾਲਡ ਟਰੰਪ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ।

Most Read

  • Week

  • Month

  • All