ਅਧਿਆਪਕਾਂ ਨੂੰ ਹਥਿਆਰਬੰਦ ਕਰਨ ਦਾ ਸੁਝਾਅ ਮਾੜਾ ਨਹੀਂ : ਇਵਾਂਕਾ ਟਰੰਪ

ਅਮਰੀਕਾ ਦੇ ਸਕੂਲਾਂ 'ਚ ਵੱਧ ਰਹੀ ਗੋਲਬਾਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇਵਾਂਕਾ ਟਰੰਪ ਨੇ ਆਪਣੇ ਪਿਤਾ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਸੁਝਾਅ ਦਾ ਸਮਰਥਨ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਅਧਿਆਪਕਾਂ ਨੂੰ ਹਥਿਆਰਬੰਦ ਕਰਨ ਦੀ ਗੱਲ ਕਹੀ ਸੀ। ਇਵਾਂਕਾ ਨੇ ਕਿਹਾ ਕਿ ਰਾਸ਼ਟਰਪਤੀ ਦਾ

ਆਇਡੀਆ ਖਰਾਬ ਨਹੀਂ ਹੈ ਅਤੇ ਇਸ 'ਤੇ ਬਹਿਸ ਹੋਣੀ ਚਾਹੀਦੀ ਹੈ। ਇਵਾਂਕਾ ਨੂੰ ਵੀ ਲੱਗਦਾ ਹੈ ਕਿ ਸਿਖਲਾਈ ਪ੍ਰਾਪਤ ਅਤੇ ਹਥਿਆਰਬੰਦ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਚੰਗੀ ਤਰ੍ਹਾਂ ਨਾਲ ਦੇਖ-ਭਾਲ ਕਰ ਸਕਦੇ ਹਨ। ਉਨ੍ਹਾਂ ਨੇ ਆਪਣੇ ਪਿਤਾ ਦੇ ਸੁਝਾਵਾਂ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਇਸ 'ਤੇ ਚਰਚਾ ਹੋਣੀ ਚਾਹੀਦੀ ਹੈ।
ਐਤਵਾਰ ਨੂੰ ਦੱਖਣੀ ਕੋਰੀਆ 'ਚ ਮੀਡੀਆ 'ਚ ਇੰਟਰਵਿਊ ਦੇਣ ਦੌਰਾਨ ਜਦੋਂ ਇਵਾਂਕਾ ਤੋਂ ਪੁੱਛਿਆ ਗਿਆ ਕਿ ਕੀ ਉਹ ਇਹ ਜਾਣਕੇ ਵੀ ਆਮ ਮਹਿਸੂਸ ਕਰੇਗੀ ਕਿ ਕਲਾਸ 'ਚ ਉਨ੍ਹਾਂ ਦੇ ਕਿਸੇ ਇਕ ਬੱਚੇ ਨੂੰ ਪੜ੍ਹਾਉਣ ਵਾਲੇ ਅਧਿਆਪਕ ਦੇ ਹੱਥ 'ਚ ਬੰਦੂਕ ਹੈ। ਜਵਾਬ 'ਚ ਇਵਾਂਕਾ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਦਾ ਮਹਿਸੂਸ ਕਰਾਂਗੀ। ਪਰ ਇਸ ਬਾਰੇ 'ਚ ਉਚ ਮਾਪਦੰਢ ਅਪਣਾਏ ਜਾਣੇ ਚਾਹੀਦੇ ਹਨ ਕਿ ਸਕੂਲ 'ਚ ਕਿਸ ਕੋਲ ਬੰਦੂਕ ਹੋਵੇਗੀ।

 

Most Read

  • Week

  • Month

  • All