Colors: Blue Color

ਸਾਈਬੇਰੀਆ ਦੇ ਕੇਮਰੋਵ ਸ਼ਹਿਰ 'ਚ ਐਤਵਾਰ ਨੂੰ ਇਕ ਸ਼ਾਪਿੰਗ ਮਾਲ 'ਚ ਅੱਗ ਲੱਗ ਗਈ ਜਿਸ 'ਚ 37 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।ਇਸ ਘਟਨਾ 'ਚ 69 ਲੋਕ ਲਾਪਤਾ ਦੱਸੇ ਜਾ ਰਹੇ ਹਨ ਜਿਨ੍ਹਾਂ 'ਚ 14 ਬੱਚੇ ਸ਼ਾਮਲ ਹਨ।

ਓਨਟਾਰੀਓ ਸਰਕਾਰ ਨੇ ਜਨਤਕ ਖੇਤਰ ਦੇ ਉਨ੍ਹਾਂ ਮੁਲਾਜ਼ਮਾਂ ਦੀ ਆਪਣੀ ਸਾਲਾਨਾ 'ਸਨਸ਼ਾਈਨ ਲਿਸਟ' ਜਾਰੀ ਕੀਤੀ ਹੈ, ਜਿਨ੍ਹਾਂ ਨੇ ਬੀਤੇ 1 ਸਾਲ 'ਚ 1 ਲੱਖ ਡਾਲਰ ਤੋਂ ਵਧ ਦੀ ਕਮਾਈ ਕੀਤੀ ਹੈ। ਇਸ ਲਿਸਟ'ਚ ਓਨਟਾਰੀਓ ਪਾਵਰ ਜਨਰੇਸ਼ਨ ਦੇ 2 ਕਾਰਜਕਾਰੀ ਅਧਿਕਾਰੀ ਅਤੇ 1 ਯੂਨੀਵਰਸਿਟੀ ਦਾ ਪ੍ਰਧਾਨ ਸਭ ਤੋਂ ਟਾਪ 'ਤੇ ਹਨ।

61 ਸਾਲਾਂ ਮਾਇਕ ਹਿਊਜ਼ ਨੇ ਉਹ ਕਰ ਦਿਖਾਇਆ, ਜਿਸ ਦਾ ਦਾਅਵਾ ਉਹ ਕਰਦੇ ਆ ਰਹੇ ਸਨ। ਉਨ੍ਹਾਂ ਨੇ ਵੈਨ 'ਚ ਬਣੇ ਮੋਬਾਇਲ ਹੋਮ ਨੂੰ ਰੈਂਪ ਬਣਾਇਆ ਅਤੇ ਖੁਦ ਦੇ ਤਿਆਰ ਕੀਤੇ ਰਾਕੇਟ ਤੋਂ ਸ਼ਨੀਵਾਰ ਨੂੰ ਅਸਮਾਨ 'ਚ ਉਡਾਣ ਭਰੀ। ਉਹ ਇਸ ਰਾਕੇਟ ਰਾਹੀਂ 1,875 ਫੁੱਟ ਦੀ ਉਚਾਈ ਤੱਕ ਪਹੁੰਚੇ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਰਾਕੇਟ ਮੋਜ਼ਾਵੋ ਦੇ ਰੇਗੀਸਤਾਨ 'ਚ ਕ੍ਰੈਸ਼ ਹੋ ਗਿਆ ਅਤੇ ਰਾਕੇਟ ਹਾਦਸਾਗ੍ਰਸਤ ਹੋ ਗਿਆ।

ਡਾਟਾ ਲੀਕ ਮਾਮਲੇ 'ਚ ਮੁਆਫੀ ਮੰਗ ਚੁੱਕੇ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦੇ ਚੀਫ ਮਾਰਕ ਜ਼ੁਕਰਬਰਗ ਨੇ ਹੁਣ ਬ੍ਰਿਟੇਨ ਦੀਆਂ ਅਖਬਾਰਾਂ 'ਚ ਫੁਲ ਪੇਜ਼ ਦਾ ਮੁਆਫੀਨਾਮਾ ਪ੍ਰਕਾਸ਼ਿਤ ਕਰਾਇਆ ਹੈ। ਜ਼ਿਕਰਯੋਗ ਹੈ ਕਿ ਡਾਟਾ ਲੀਕ ਨੇ ਭਾਰਤ ਸਮੇਤ ਕਈ ਦੇਸ਼ਾਂ 'ਚ ਤਹਿਲਕਾ ਮਚਾ ਦਿੱਤਾ ਹੈ। ਅਖਬਾਰ ਦੇ ਪਿਛਲੇ ਪੰਨੇ 'ਤੇ ਪ੍ਰਕਾਸ਼ਿਤ ਮੁਆਫੀਨਾਮੇ 'ਚ ਉਨ੍ਹਾਂ ਨੇ ਕਿਹਾ, 'ਤੁਹਾਡੀ ਜਾਣਕਾਰੀ ਸੁਰੱਖਿਅਤ ਰੱਖਣਾ ਸਾਡੀ ਜ਼ਿੰਮੇਵਾਰੀ ਹੈ।

ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਨਾਲ ਜੁੜੇ ਇਤਿਹਾਸਕ ਦਸਤਾਵੇਜ਼ਾਂ ਨੂੰ ਸੋਮਵਾਰ (26 ਮਾਰਚ) ਨੂੰ ਪ੍ਰਦਰਸ਼ਿਤ ਕਰੇਗੀ। ਪੰਜਾਬ ਸੂਬੇ ਦੇ ਮੁੱਖ ਸਕੱਤਰ ਜਾਹਿਦ ਸਈਦ ਦੀ ਅਗਵਾਈ 'ਚ ਹੋਈ ਸੀਨੀਅਰ ਅਧਿਕਾਰੀਆਂ ਦੀ ਬੈਠਕ 'ਚ ਇਹ ਫੈਸਲਾ ਕੀਤਾ ਗਿਆ।

ਕੈਨੇਡਾ ਦੇ ਸ਼ਹਿਰ ਓਨਟਾਰੀਓ ਵਿਚ ਇਕ ਘਰ 'ਚ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਮਾਂ ਅਤੇ ਉਸ ਦੇ ਦੋ ਬੱਚੇ ਬੇਹੋਸ਼ ਹੋ ਗਏ। ਇਹ ਘਟਨਾ ਓਨਟਾਰੀਓ ਦੇ ਸ਼ਹਿਰ ਬੈਰੀ 'ਚ ਐਤਵਾਰ ਸਵੇਰ ਨੂੰ ਵਾਪਰੀ। ਗੈਸ ਚੜ੍ਹਨ ਕਾਰਨ 10 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ ਹੈ, ਜਦਕਿ ਉਸ ਦੀ ਮਾਂ ਅਤੇ 2 ਸਾਲਾ ਛੋਟੀ ਭੈਣ ਹਸਪਤਾਲ 'ਚ ਦਾਖਲ ਹਨ। ਬੈਰੀ ਫਾਇਰ ਫਾਈਟਰਜ਼ ਅਧਿਕਾਰੀ ਸਾਰਾਹ ਨੇ ਕਿਹਾ ਕਿ ਪਿਤਾ ਨੇ

Page 1 of 5

Most Read

  • Week

  • Month

  • All