ਕਾਬੁਲ 'ਚ ਹੈਲੀਕਾਪਟਰ ਹਾਦਸਾਗ੍ਰਸਤ

ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਕਾਬੁਲ 'ਚ ਇਕ ਫੌਜੀ ਅਕੈਡਮੀ ਦੇ ਅੰਦਰ ਐਤਵਾਰ ਨੂੰ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ 'ਚ ਪੰਜ ਵਿਦੇਸ਼ੀ ਜ਼ਖਮੀ ਹੋ ਗਏ। ਰੱਖਿਆ ਮੰਤਰਾਲੇ ਦੇ ਬੁਲਾਰੇ ਜਨਰਲ ਦੌਲਤ ਵਜ਼ੀਰੀ ਨੇ ਕਿਹਾ ਕਿ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।

ਉਨ੍ਹਾਂ ਨੇ ਜ਼ਖਮੀਆਂ ਦੀ ਨਾਗਰਿਕਤਾ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਹਾਲਾਂਕਿ ਇਹ ਜਾਣਕਾਰੀ ਜ਼ਰੂਰ ਦਿੱਤੀ ਗਈ ਹੈ ਕਿ ਸਾਰਿਆਂ ਦੀ ਹਾਲਤ ਸਥਿਰ ਹੈ।

Most Read

  • Week

  • Month

  • All