ਪਾਕਿ : ਨਵੀਂ ਸੰਸਦ ਦਾ ਪਹਿਲਾ ਸੈਸ਼ਨ ਸ਼ੁਰੂ, ਇਮਰਾਨ ਸਮੇਤ 329 ਮੈਂਬਰਾਂ ਨੇ ਚੁੱਕੀ ਸਹੁੰ

ਇਸਲਾਮਾਬਾਦ— ਪਾਕਿਸਤਾਨ ਵਿਚ ਅੱਜ ਭਾਵ ਸੋਮਵਾਰ ਨੂੰ 15ਵੀਂ ਸੰਸਦ ਦਾ ਪਹਿਲਾ ਸੈਸ਼ਨ ਸ਼ਰੂ ਹੋਇਆ। ਇਸ ਵਿਚ ਦੇਸ਼ ਦੇ ਬਣਨ ਵਾਲੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ 329 ਨਵੇਂ ਚੁਣੇ ਗਏ ਮੈਂਬਰਾਂ ਨੇ ਸਹੁੰ ਚੁੱਕੀ।  ਇਸ ਦੇ ਨਾਲ ਹੀ ਦੇਸ਼ ਵਿਚ ਲਗਾਤਾਰ ਤੀਜੀ ਲੋਕਤੰਤਰੀ ਸਰਕਾਰ ਬਣਾਉਣ ਲਈ ਮੰਚ ਤਿਆਰ ਹੋ ਗਿਆ ਹੈ। ਪਿਛਲੀ ਕੌਮੀ ਅਸੈਂਬਲੀ ਦੇ ਪ੍ਰਧਾਨ ਅਯਾਜ਼ ਸਾਦਿਕ 15ਵੀਂ ਸੰਸਦ ਦੀ ਪ੍ਰਧਾਨਗੀ ਕੀਤੀ ਅਤੇ 342 ਮੈਂਬਰੀ ਹੇਠਲੇ ਸਦਨ ਵਿਚ ਨਵੇਂ ਮੈਂਬਰਾਂ ਨੂੰ ਸਹੁੰ

ਦਵਾਈ। ਨਵੇਂ ਮੈਂਬਰਾਂ ਨੇ ਇਕ ਰਜਿਸਟਰ ਵਿਚ ਆਪਣੇ ਦਸਤਖਤ ਕੀਤੇ। ਰਾਸ਼ਟਰਪਤੀ ਮਮਨੂਨ ਹੁਸੈਨ ਨੇ ਅੱਜ ਸਵੇਰੇ 10 ਵਜੇ ਸੰਸਦ ਭਵਨ ਵਿਚ ਹੇਠਲੇ ਸਦਨ ਕੌਮੀ ਅਸੈਂਬਲੀ ਦਾ ਪਹਿਲਾ ਸੈਸ਼ਨ ਬੁਲਾਇਆ ਸੀ।

ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਆਮ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਉੱਭਰਣ ਦੇ 19 ਦਿਨ ਬਾਅਦ ਸੰਸਦ ਦਾ ਸੈਸ਼ਨ ਬੁਲਾਇਆ ਗਿਆ। ਪੀ.ਟੀ.ਆਈ. ਮੁਖੀ ਇਮਰਾਨ ਖਾਨ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਪ੍ਰਧਾਨ ਸ਼ਾਹਬਾਜ਼ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਸਮੇਤ ਹੋਰ ਵੱਕਾਰੀ ਆਗੂਆਂ ਨੇ ਵੀ ਸਹੁੰ ਚੁੱਕੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਪੀ.ਟੀ.ਆਈ. ਮੁਖੀ ਨੇ ਹੱਥ ਹਿਲਾ ਕੇ ਸਵਾਗਤ ਕੀਤਾ ਅਤੇ ਬਿਲਾਵਲ ਨਾਲ ਤਸਵੀਰ ਖਿਚਵਾਈ। ਸੰਸਦ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਨਵੇਂ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 15 ਅਗਸਤ ਨੂੰ ਹੋਵੇਗੀ। ਪੀ.ਟੀ.ਆਈ. ਨੇ ਪ੍ਰਧਾਨ ਅਹੁਦੇ ਲਈ ਅਸਦ ਕੈਸਰ ਨੂੰ ਨਾਮਜ਼ਦ ਕੀਤਾ ਜਦਕਿ ਵਿਰੋਧੀ ਧਿਰ ਨੇ ਇਸ ਅਹੁਦੇ ਲਈ ਸਾਂਝੇ ਉਮੀਦਵਾਰ ਦੇ ਤੌਰ 'ਤੇ ਪੀ.ਪੀ.ਪੀ. ਦੇ ਖੁਰਸ਼ੀਦ ਸ਼ਾਹ ਨੂੰ ਨਾਮਜ਼ਦ ਕੀਤਾ। ਇਸ ਤੋਂ ਪਹਿਲਾਂ ਪਵਿੱਤਰ ਕੁਰਾਨ ਦੇ ਪਾਠ ਦੇ ਬਾਅਦ ਰਾਸ਼ਟਰੀ ਗੀਤ ਦੇ ਨਾਲ ਸੰਸਦ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਹੋਈ।

ਇਮਰਾਨ ਸਦਨ ਦੇ ਨੇਤਾ ਦੀ ਕੁਰਸੀ ਦੇ ਨੇੜੇ ਪਹਿਲੀ ਕਤਾਰ ਵਿਚ ਬੈਠੇ। ਸਦਨ ਦੀ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਤੋਂ ਬਚਣ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਪੀ.ਟੀ.ਆਈ. ਨੇ ਪੀ.ਐੱਮ. ਅਹੁਦੇ ਲਈ ਇਮਰਾਨ ਖਾਨ ਨੂੰ ਨਾਮਜ਼ਦ ਕੀਤਾ ਜਦਕਿ ਸਾਂਝੇ ਵਿਰੋਧੀ ਧਿਰ ਨੇ ਇਮਰਾਨ ਵਿਰੁੱਧ ਸ਼ਾਹਬਾਜ਼ ਸ਼ਰੀਫ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ। ਇਹ ਸਾਲ 2008 ਦੇ ਬਾਅਦ ਪਾਕਿਸਤਾਨ ਵਿਚ ਤੀਜੀ ਵਾਰ ਲਗਾਤਾਰ ਲੋਕਤੰਤਰੀ ਸਰਕਾਰ ਹੋਵੇਗੀ।

Most Read

  • Week

  • Month

  • All