ਪੁਲਾੜ ਯਾਤਰੀਆਂ ਵਿਚ ਤਣਾਅ ਨੂੰ ਰੋਕਣ ਲਈ ਤਿਆਰ ਹੈ ਨਵਾਂ ਸਪੇਸ ਸੂਟ

 ਵਿਗਿਆਨੀ ਅਜਿਹੇ ਸਪੇਸ ਸੂਟ ਵਿਕਸਿਤ ਕਰ ਰਹੇ ਹਨ, ਜੋ ਪੁਲਾੜ ਯਾਤਰੀਆਂ ਵਿਚ ਤਣਾਅ ਦੇ ਲੱਛਣਾਂ ਉੱਤੇ ਨਜ਼ਰ ਰੱਖ ਸਕਦੇ ਹਨ ਅਤੇ ਪੁਲਾੜ ਯਾਨ ਦੇ ਮਾਹੌਲ ਨੂੰ ਸੁਧਾਰਣ ਲਈ ਸਮੇਂ ਦੇ ਨਾਲ-ਨਾਲ ਪ੍ਰਤੀਕਿਰਿਆ ਦੇਣ ਤੋਂ ਇਲਾਵਾ ਉਸ ਵਿਚ ਮੌਜੂਦ ਲੋਕਾਂ ਦੇ ਮਿਜਾਜ਼ ਨੂੰ ਵੀ ਠੰਡਾ ਰੱਖਣਗੇ। ਅਮਰੀਕਾ ਦੀ ਫਲੋਰੀਡਾ ਪਾਲੀਟੈਕਨਿਕ ਯੂਨੀਵਰਸਿਟੀ ਦੇ ਵਿਗਿਆਨੀਆਂ

ਮੁਤਾਬਕ ਪੁਲਾੜ ਦੀ ਯਾਤਰਾ ਦੌਰਾਨ ਤਣਾਅ ਹੋਣਾ ਇਕ ਵੱਡੀ ਸਮੱਸਿਆ ਹੈ ਕਿਉਂਕਿ ਭਰਪੂਰ ਕਸਰਤ, ਬਹੁਤ ਦੇਰ ਤੱਕ ਰੌਸ਼ਨੀ ਦੇ ਸੰਪਰਕ ਵਿਚ ਰਹਿਣ ਅਤੇ ਉਨੀਂਦਰੇ ਰਹਿਣ ਕਾਰਨ ਪੁਲਾੜ ਯਾਤਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਸਮਾਰਟ ਸੈਂਸਰੀ ਸਕਿਨ (ਐਸ.ਥ੍ਰੀ) ਅਖਵਾਉਣ ਵਾਲੀ ਇਹ ਤਕਨੀਕ ਵਾਇਰਲੈਸ ਸੈਂਸਰ ਰਾਹੀਂ ਪੁਲਾੜ ਯਾਤਰੀਆਂ ਵਿਚ ਭਾਵਨਾਤਮਕ ਅਤੇ ਸਰੀਰਕ ਕਮੀਆਂ ਦਾ ਪਤਾ ਲਗਾਏਗੀ। ਇਹ ਸੈਂਸਰ ਫਿਰ ਮਾਹੌਲ ਵਿਚ ਸੁਧਾਰ ਕਰਨ ਲਈ ਤੁਰੰਤ ਪ੍ਰਤੀਕਿਰਿਆ ਭੇਜਣਗੇ ਅਤੇ ਹਰੇਕ ਯਾਤਰੀ ਦੀ ਲੋੜ ਮੁਤਾਬਕ ਵਾਤਾਵਰਣ ਨੂੰ ਢੁੱਕਵਾਂ ਬਣਾਇਆ ਜਾਵੇਗਾ। ਇਨ੍ਹਾਂ ਸੁਧਾਰਾਂ ਵਿਚ ਤਾਪਮਾਨ, ਰੌਸ਼ਨੀ ਨਾਲ ਸੰਪਰਕ, ਰੌਸ਼ਨੀ ਦੇ ਰੰਗ ਅਤੇ ਆਕਸੀਜਨ ਦੇ ਪੱਧਰ ਵਿਚ ਬਦਲਾਅ ਸ਼ਾਮਲ ਹੈ। ਫਲੋਰੀਡਾ ਪਾਲੀਟੈਕਨਿਕ ਯੂਨੀਵਰਸਿਟੀ ਦੇ ਪ੍ਰੋਫੈਸਰ ਅਰਮਨ ਸਾਰਗੋਲਜੇਈ ਨੇ ਕਿਹਾ ਕਿ ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਦਾ ਮਾਨਸਿਕ ਤੌਰ ਉੱਤੇ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਅਜੇ ਅਜਿਹਾ ਕੋਈ ਹੱਲ ਨਹੀਂ ਹੈ ਜੋ ਤਣਾਅ ਦੀ ਸਥਿਤੀ ਵਿਚ ਉਨ੍ਹਾਂ ਦੀ ਮਦਦ ਕਰੇ। ਉਨ੍ਹਾਂ ਨੇ ਕਿਹਾ ਕਿ ਇਹ ਤਕਨੀਕ ਉਨ੍ਹਾਂ ਨੂੰ ਤੁਰੰਤ ਰਾਹਤ ਮਹਿਸੂਸ ਕਰਾਏਗੀ।

 

Most Read

  • Week

  • Month

  • All