ਡਰਾਈਵਿੰਗ ਤੋਂ ਬਾਅਦ ਸਾਊਦੀ ਅਰਬ ਦੀਆਂ ਔਰਤਾਂ ਨੂੰ ਮਿਲਿਆ ਇਹ ਅਧਿਕਾਰ

ਸਾਊਦੀ ਅਰਬ 'ਚ ਔਰਤਾਂ ਲਈ ਇਕ ਹੋਰ ਖੁਸ਼ੀ ਦੀ ਖਬਰ ਹੈ। ਹੁਣ ਔਰਤਾਂ ਆਪਣੀ ਇੱਛਾ ਮੁਤਾਬਕ ਫੌਜ 'ਚ ਭਰਤੀ ਹੋ ਸਕਦੀਆਂ ਹਨ। ਸਾਊਦੀ ਅਰਬ ਨੇ ਆਪਣੇ ਇੱਥੇ ਜਾਰੀ ਸੁਧਾਰਾਂ ਨੂੰ ਅੱਗੇ ਵਧਾਉਂਦੇ ਹੋਏ ਔਰਤਾਂ ਲਈ ਫੌਜ 'ਚ ਨੌਕਰੀਆਂ ਲਈ ਦਰਵਾਜ਼ੇ ਖੋਲ੍ਹੇ ਹਨ। ਸਾਊਦੀ ਪ੍ਰੈੱਸ ਏਜੰਸੀ ਮੁਤਾਬਕ ਪਬਲਿਕ ਸੇਫਟੀ

ਡਾਇਰੈਕਟੋਰੇਟ ਨੇ ਫੌਜ ਦੇ ਅਹੁਦਿਆਂ 'ਤੇ ਭਰਤੀ ਦਾ ਰਾਹ ਖੋਲ੍ਹ ਦਿੱਤਾ ਹੈ। ਇਨ੍ਹਾਂ ਔਰਤਾਂ ਨੂੰ ਰਿਆਧ, ਮੱਕਾ, ਮਦੀਨਾ, ਅਸੀਰ, ਅਲ-ਬਹਾਹ ਅਤੇ ਅਲ-ਕੁਸਾਈਮ ਵਿਚ ਨਿਯੁਕਤ ਕੀਤਾ ਜਾਵੇਗਾ। ਇਸ ਲਈ ਜ਼ਰੂਰੀ ਯੋਗਤਾਵਾਂ ਵਿਚ ਔਰਤਾਂ ਨੂੰ ਸਾਊਦੀ ਮੂਲ ਦਾ ਹੋਣਾ ਜ਼ਰੂਰੀ ਹੈ ਅਤੇ ਸਿੱਖਿਅਕ ਯੋਗਤਾ ਹਾਈ ਸਕੂਲ ਡਿਪਲੋਮਾ ਤੋਂ ਘੱਟ ਨਹੀਂ ਹੋਣੀ ਚਾਹੀਦੀ।
25 ਤੋਂ 35 ਸਾਲ ਤੋਂ ਵਧ ਉਮਰ ਦੀਆਂ ਔਰਤਾਂ ਇਸ ਲਈ ਬੇਨਤੀ ਕਰ ਸਕਦੀਆਂ ਹਨ। ਅਜਿਹਾ ਉਨ੍ਹਾਂ ਤਮਾਮ ਸਮਾਜਿਕ ਸੁਧਾਰਾਂ ਦੀਆਂ ਕੋਸ਼ਿਸ਼ਾਂ 'ਚੋਂ ਇਕ ਹੈ, ਜੋ ਕਰਾਊਨ ਪ੍ਰਿੰਸ ਮੁਹੰਮਦ ਸਲਮਾਨ ਦੀ ਅਗਵਾਈ 'ਚ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਔਰਤਾਂ ਨੂੰ ਡਰਾਈਵਿੰਗ ਦਾ ਅਧਿਕਾਰ ਮਿਲਿਆ ਸੀ। ਇਸ ਦੇ ਨਾਲ ਹੀ ਹੁਣ ਜਨਤਕ ਤੌਰ 'ਤੇ ਸਟੇਡੀਅਮ ਵਿਚ ਬੈਠ ਕੇ ਫੁੱਟਬਾਲ ਮੈਚ ਦੇਖਣ ਦੀ ਵੀ ਇਜਾਜ਼ਤ ਦਿੱਤੀ ਗਈ। ਇਸ ਤੋਂ ਇਲਾਵਾ ਬੀਤੇ ਸਾਲ ਦਸੰਬਰ ਮਹੀਨੇ ਸਿਨੇਮਾ 'ਤੇ ਦਹਾਕਿਆਂ ਪੁਰਾਣੀ ਪਾਬੰਦੀ ਵੀ ਹਟਾ ਲਈ ਗਈ ਸੀ।

Most Read

  • Week

  • Month

  • All