ਯਮਨ 'ਚ ਹੋਇਆ ਅੱਤਵਾਦੀ ਹਮਲਾ

ਦੱਖਣੀ ਯਮਨ ਦੇ ਅਦੀਨ 'ਚ ਸ਼ਨੀਵਾਰ ਨੂੰ 2 ਆਤਮਘਾਤੀ ਕਾਰ ਹਮਲੇ 'ਚ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਕ ਚਸ਼ਮਦੀਦ ਤੇ ਸਥਾਨਕ ਹਸਪਤਾਲ ਦੇ ਡਾਕਟਰ ਮੁਤਾਬਕ ਦੱਖਣੀ ਪੱਛਮੀ ਅਦੀਨ ਦੇ ਅੱਤਵਾਦੀ ਰੋਕੂ ਗਰੁੱਪਾਂ ਦੇ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਨੇ ਹਮਲਾ ਕੀਤਾ।

ਜੁਮਹੁਰੀਆ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 5 ਲਾਸ਼ਾਂ ਨੂੰ ਲਿਆਂਦਾ ਗਿਆ ਹੈ, ਜਿਨ੍ਹਾਂ 'ਚ ਜ਼ਿਆਦਾਤਰ ਫੌਜੀ ਹਨ।
ਤੁਹਾਨੂੰ ਦੱਸ ਦਈਏ ਕਿ ਅਦੀਨ 'ਚ ਵਾਪਰੇ ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਆਈ.ਐੱਸ. (ਇਸਲਾਮਿਕ ਸਟੇਟ) ਨੇ ਲਈ ਹੈ। ਆਈ.ਐੱਸ. ਦੀ ਅਮਾਕ ਪੱਤਰਕਾਰ ਕਮੇਟੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

Most Read

  • Week

  • Month

  • All