ਯਹੂਦੀ ਵਿਰੋਧ ਵਿਵਾਦ 'ਚ ਫਸੀ ਬ੍ਰਿਟੇਨ ਦੀ ਲੇਬਰ ਪਾਰਟੀ

ਲੰਡਨ— ਬ੍ਰਿਟੇਨ ਦੀ ਮੁੱਖ ਵਿਰੋਧੀ ਲੇਬਰ ਪਾਰਟੀ ਦੇ ਵਿਰੋਧ ਮੁੱਦੇ 'ਤੇ ਨਵਾਂ ਕੋਡ ਆਫ ਕੰਡਕਟ ਤਿਆਰ ਕਰ ਪਾਰਟੀ ਲਾਈਨ ਵਿਚਾਲੇ ਨਵੇਂ ਵਿਵਾਦ 'ਚ ਘਿਰ ਗਈ ਜਦਕਿ ਯਹੂਦੀ ਸਮੂਹਾਂ ਤੇ ਸੰਸਦਾਂ ਨੇ ਕੋਡ ਆਫ ਕੰਡਕਟ ਦੀ ਨਿੰਦਾ ਕੀਤੀ ਹੈ। ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬੇਨ 'ਤੇ ਇਸ ਖੱਬੇ ਪੱਖੀ ਵਿਚਾਰਧਾਰਾ ਵਾਲੀ ਪਾਰਟੀ 'ਚ ਯਹੂਦੀ ਭਾਵਨਾ ਨੂੰ ਫੈਲਾਉਣ ਦਾ ਦੋਸ਼ ਲੱਗਾ ਹੈ। ਕੋਰਬੇਨ ਦੇ ਮੁੱਖ ਆਲੋਚਕ ਲੇਬਰ ਸੰਸਦ ਜਾਨ ਵੁਡਕਾਕ ਨੇ ਕਿਹਾ ਕਿ ਇਸ

ਮੁੱਦੇ 'ਤੇ ਉਹ ਪਾਰਟੀ ਛੱਡ ਰਹੇ ਹਨ।
ਇਹ ਮਾਮਲਾ ਮਾਰਚ 'ਚ ਸਾਹਮਣੇ ਆਇਆ ਜਦੋਂ ਬ੍ਰਿਟਿਸ਼ ਯਹੂਦੀ ਨੇਤਾਵਾਂ ਨੇ ਇਕ ਸੰਯੁਕਤ ਪੱਤਰ ਲਿਖਿਆ ਤੇ ਦਾਅਵਾ ਕੀਤਾ ਕਿ 'ਹੁਣ ਬਹੁਤ ਹੋ ਗਿਆ।' ਇਸ ਮੁੱਦੇ 'ਤੇ ਉਨ੍ਹਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਪੱਤਰ 'ਚ ਲੇਬਰ ਪਾਰਟੀ ਦੇ ਅੰਦਰ ਸਮੱਸਿਆ ਨਾਲ ਨਜਿੱਠਣ 'ਵਾਰ-ਵਾਰ ਅਸਫਲਤਾ' ਦਾ ਦਾਅਵਾ ਕੀਤਾ ਗਿਆ ਤੇ ਕੋਰਬੇਨ 'ਤੇ ਵਾਕ-ਵਾਰ ਯਹੂਦੀ ਵਿਰੋਧੀਆਂ ਦਾ ਪੱਖ ਲੈਣ ਦਾ ਦੋਸ਼ ਲਗਾਇਆ। ਇਸ 'ਤੇ ਲੇਬਰ ਪਾਰਟੀ ਯਹੂਦੀ ਵਿਰੋਧ 'ਤੇ ਨਵੇਂ ਕੋਡ ਆਫ ਕੰਡਕਟ ਨੂੰ ਲੈ ਕੇ ਆਈ ਤੇ ਯਹੂਦੀ ਭਾਈਛਰੇ ਦੀ ਜ਼ਬਰਦਸਤ ਨਿੰਦਾ ਵਿਚਾਲੇ ਪਾਰਟੀ ਦੇ ਸੰਚਾਲਕ ਮੰਡਲ ਨੇ ਸੋਮਵਾਰ ਨੂੰ ਇਸ ਮਨਜ਼ੂਰੀ ਦੇ ਦਿੱਤੀ। ਕੋਡ ਆਫ ਕੰਡਕਟ 'ਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਯਹੂਦੀ ਵਿਰੋਧ ਨਸਲਵਾਦ ਹੈ ਤੇ ਇਹ ਅਸਵੀਕਾਰ ਹੈ।

Most Read

  • Week

  • Month

  • All