ਗੋਲਫਰ ਹਨੀ ਬੈਸੋਇਆ ਸੰਯੁਕਤ ਰੂਪ ਨਾਲ 31ਵੇਂ ਸਥਾਨ 'ਤੇ ਰਹੇ

ਭਾਰਤੀ ਗੋਲਫਰ ਹਨੀ ਬੈਸੋਇਆ 300,000 ਡਾਲਰ ਇਨਾਮੀ ਰਾਸ਼ੀ ਵਾਲੇ ਏਸ਼ੀਆ ਪੈਸੇਫਿਕ ਕਲਾਸਿਕ ਗੋਲਫ ਟੂਰਨਾਮੈਂਟ 'ਚ ਅੱਜ ਸੰਯੁਕਤ ਰੂਪ ਨਾਲ 31ਵੇਂ ਸਥਾਨ 'ਤੇ ਰਹੇ। ਟੂਰਨਾਮੈਂਟ ਦੇ ਸ਼ੁਰੂਆਤੀ ਦੌਰ 'ਚ ਪੰਜ ਅੰਡਰ 76 ਦਾ ਕਾਰਡ ਖੇਡ ਦੂਜੇ ਸਥਾਨ 'ਤੇ ਰਹਿਣ ਵਾਲੇ ਬੈਸੋਇਆ ਆਪਣੇ ਪ੍ਰਦਰਸ਼ਨ ਨੂੰ ਜਾਰੀ ਨਹੀਂ ਰੱਖ ਸਕੇ। ਉਨ੍ਹਾਂ ਦੂਜੇ

ਅਤੇ ਤੀਜੇ ਦੌਰ 'ਚ 73 ਅਤੇ 74 ਦਾ ਕਾਰਡ ਖੇਡਿਆ। ਉਨ੍ਹਾਂ ਦਾ ਕੁੱਲ ਸਕੋਰ ਅੰਡਰ 285 ਰਿਹਾ। ਟੂਰਨਾਮੈਂਟ 'ਚ ਕਟ ਪਾਉਣ ਵਾਲੇ ਇਕ ਹੋਰ ਭਾਰਤੀ ਖਿਡਾਰੀ ਐੱਸ. ਚਿੱਕਾਰੰਗਪਾ ਕੁਲ ਦੋ ਓਵਰ 290 ਦੇ ਸਕੋਰ ਦੇ ਨਾਲ 55ਵੇਂ ਸਥਾਨ 'ਤੇ ਰਹੇ।

Most Read

  • Week

  • Month

  • All