ਸਮੁੰਦਰ ਵੱਲ ਵਧ ਰਿਹੈ ਹਵਾਈ 'ਚੋਂ ਵੱਡੀ ਮਾਤਰਾ 'ਚ ਨਿਕਲਿਆ ਲਾਵਾ

ਅਮਰੀਕਾ ਦੇ ਸੁਦੂਰ ਹਵਾਈ ਨੇੜੇ ਜਵਾਲਾਮੁਖੀ ਵਿਚੋਂ 2 ਹਫਤਿਆਂ ਤੋਂ ਲਾਵਾ ਨਿਕਲ ਰਿਹਾ ਹੈ ਅਤੇ ਹੁਣ ਇਸ ਵਿਚ ਦਹਾਕਿਆਂ ਪੁਰਾਣਾ ਮੈਗਮਾ ਮਿਲ ਜਾਣ ਨਾਲ ਇਸ ਦਾ ਰੂਪ ਬਦਲ ਗਿਆ ਹੈ ਅਤੇ ਵੱਡੀ ਮਾਤਰਾ ਵਿਚ ਇਹ ਲਾਵਾ ਹੁਣ ਸਮੁੰਦਰ ਵੱਲ ਵਧ ਰਿਹਾ ਹੈ। ਮੈਗਮਾ ਧਰਤੀ ਅੰਦਰ ਪਾਇਆ ਜਾਂਦਾ ਹੈ। ਜਦੋਂ ਇਸ ਦਾ ਤਾਪਮਾਨ ਵਧ ਹੋ ਜਾਂਦਾ ਹੈ ਤਾਂ ਜਵਾਲਾਮੁਖੀ ਨੇੜੇ-ਤੇੜੇ ਦੀ ਧਰਤੀ 'ਤੇ ਵਧ ਦਬਾਅ ਬਣਾਉਣ ਲੱਗਦਾ

ਹੈ ਅਤੇ ਫਿਰ ਇਹ ਲਾਵੇ ਦੇ ਰੂਪ ਵਿਚ ਬਾਹਰ ਨਿਕਲਦਾ ਹੈ।

PunjabKesariਮੈਗਮਾ ਧਰਤੀ ਤੋਂ ਇਲਾਵਾ ਹੋਰ ਵੀ ਕਈ ਗ੍ਰਹਿ 'ਤੇ ਪਾਇਆ ਜਾਂਦਾ ਹੈ। ਲਾਵਾ ਨਿਕਲਣ ਦੀ ਪਹਿਲੀ ਘਟਨਾ 3 ਮਈ ਨੂੰ ਹੋਈ ਅਤੇ ਤੇਜੀ ਨਾਲ ਨਿਕਲਦਾ ਹੋਇਆ ਲਾਵਾ ਜ਼ਮੀਨ ਵਿਚ ਜੰਮ ਗਿਆ। ਇਸ ਲਾਵੇ ਨਾਲ 40 ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਘੱਟ ਤੋਂ ਘੱਟ 2000 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣਾ ਪਿਆ। ਸ਼ੁੱਕਰਵਾਰ ਨੂੰ ਸਥਿਤੀ ਵਿਚ ਬਦਲਾਅ ਹੋਇਆ ਅਤੇ ਨਵਾਂ ਲਾਵਾ ਮਿਲ ਕੇ ਸੜਕ 'ਤੇ ਵਹਿਣ ਲੱਗਾ। ਇਸ ਨਾਲ 4 ਹੋਰ ਮਕਾਨ ਨੁਕਸਾਨੇ ਗਏ। ਅਮਰੀਕੀ ਭੂ-ਗਰਭ ਸਰਵੇਖਣ ਦੇ ਜਵਾਲਾਮੁਖੀਵਿਦ ਵੇਂਡੀ ਸਟੋਵਾਲ ਨੇ ਕਿਹਾ, 'ਜ਼ਮੀਨ ਵਿਚੋਂ ਹੋਰ ਤਰਲ ਪਦਾਰਥ ਨਿਕਲ ਰਿਹਾ ਹੈ ਅਤੇ ਇਸ ਨਾਲ ਵਹਾਅ ਅੱਗੇ ਵਧੇਗਾ।'

Most Read

  • Week

  • Month

  • All