ਵੁਹਾਨ ਸੰਮੇਲਨ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਬੰਧ ਹੋਏ ਠੀਕ : ਰਾਜਦੂਤ

ਚੀਨ 'ਚ ਭਾਰਤ ਦੇ ਰਾਜਦੂਤ ਗੌਤਮ ਬੰਬਾਵਲੇ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਦੇ ਵੁਹਾਨ ਸੰਮੇਲਨ ਤੋਂ ਬਾਅਦ ਸਾਮਰਿਕ ਅਤੇ ਅਹਿਮ ਮੁੱਦਿਆਂ 'ਤੇ ਭਾਰਤ ਅਤੇ ਚੀਨ ਦੀ ਨੁਮਾਇੰਦਗੀ ਕਰਨ ਵਿਚਾਲੇ ਸਮਝ ਬਿਹਤਰ ਹੋਈ ਹੈ। ਪਿਛਲੇ ਸਾਲ ਦੇ ਡੋਕਲਾਮ ਵਿਰੋਧ ਵਿਚਾਲੇ ਭਾਰਤ-ਚੀਨ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਅਪ੍ਰੈਲ 'ਚ ਚੀਨ ਦੇ ਮੁੱਖ ਸ਼ਹਿਰ ਵੁਹਾਨ 'ਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਹੋਈ ਸੀ ਅਤੇ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ ਸੀ।
ਬੰਬਾਵਲੇ ਨੇ ਕਿਹਾ, ਜੇਕਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਵੁਹਾਨ ਸੰਮੇਲਨ, ਜਿੱਥੇ ਦੋਹਾਂ ਨੇਤਾਵਾਂ ਨੇ ਕਈ ਘੰਟਿਆਂ ਤੱਕ ਰਣਨੀਤਕ ਅਤੇ ਕਈ ਮੁੱਦਿਆਂ 'ਤੇ ਦਿਲ ਨਾਲ ਦਿਲ ਤੱਕ ਦੀ ਗੱਲਬਾਤ ਕੀਤੀ ਸੀ ਅਤੇ ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਅਗਵਾਈ ਕਰਨ ਵਾਲੇ ਇਕ ਦੂਜੇ ਦੇ ਪ੍ਰਤੀ ਵਿਆਪਕ ਸਮਝ ਬਣੀ ਹੈ।' ਪਿਛਲੇ ਸਾਲ ਭਾਰਤ ਨੇ ਡੋਕਲਾਮ 'ਚ ਇਕ ਜਦੋਂ ਭਾਰਤ ਨੇ ਡੋਕਲਾਮ 'ਚ ਇਕ ਸੜਕ ਨਿਰਮਾਣ ਦਾ ਕਾਰਜ ਦਾ ਕੰਮ ਰੁਕਵਾ ਦਿੱਤਾ ਸੀ ਅਤੇ ਦੋਹਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ 73 ਦਿਨ ਤੱਕ ਗਤੀਰੋਧ ਰਿਹਾ ਸੀ।
ਇਥੇ ਭਾਰਤ ਦੂਤਘਰ 'ਚ ਭਾਰਤ ਦੇ ਮਹਾਨ ਕਵੀ ਰਵੀਇੰਦਰ ਨਾਥ ਟੈਗੋਰ ਦੀ 157ਵੀਂ ਵਰ੍ਹਗੰਢ ਦੇ ਸਿਲਸਿਲੇ 'ਚ ਇਕ ਬੈਠਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਟੈਗੋਰ ਚੀਨ ਅਤੇ ਉਸ ਦੀ ਪ੍ਰਾਚੀਨ ਸੱਭਿਅਤਾ ਦੇ ਪ੍ਰਤੀ ਆਕਰਸ਼ਿਤ ਹੋਏ ਸਨ। ਬੰਬਵਾਲੇ ਨੇ ਕਿਹਾ ਕਿ ਟੈਗੋਰ ਭਾਰਤ ਦੇ ਉਨ੍ਹਾਂ ਮਹਾਨ ਕਵੀਆਂ 'ਚੋਂ ਇਕ ਸਨ ਜੋ ਦੁਨੀਆ ਦੇ 2 ਮਹਾਨ ਸੱਭਿਅਤਾਵਾਂ ਭਾਰਤ ਅਤੇ ਚੀਨ ਵਿਚਾਲੇ ਤਾਲਮੇਲ ਅਤੇ ਸਹਿਯੋਗਪੂਰਕ ਸਾਂਝੇਦਾਰੀ ਦੇ ਫਾਇਦੇ ਸਮਝਦੇ ਸੀ।

 

Most Read

  • Week

  • Month

  • All