ਸੁਰਾਬਾਯਾ ਹੈੱਡਕੁਆਰਟਰ ਹਮਲਾ : ਆਤਮਘਾਤੀ ਹਮਲਾਵਰ ਦੇ ਘਰੋਂ ਮਿਲੇ 54 ਬੰਬ

ਇੰਡੋਨੇਸ਼ੀਆ ਦੀ ਰਾਸ਼ਟਰੀ ਪੁਲਸ ਦੇ 88 ਅੱਤਵਾਦੀ ਵਿਰੋਧੀ ਦਲ ਨੇ ਕੱਲ (15 ਮਈ) ਇਕ ਆਤਮਘਾਤੀ ਹਮਲਾਵਰ ਤ੍ਰਿ ਮੁਰਸ਼ਨੋ ਦੇ ਘਰ 'ਤੇ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਨੂੰ 54 ਪਾਈਪ ਬੰਬ ਮਿਲੇ ਹਨ। ਦੱਸਣਯੋਗ ਹੈ ਕਿ ਮੁਰਸ਼ਨੋ ਉਹ ਵਿਅਕਤੀ ਹੈ, ਜਿਸ ਨੇ ਆਪਣੇ ਪਰਿਵਾਰ ਨਾਲ ਮਿਲ ਕੇ 14 ਮਈ ਨੂੰ ਸੁਰਾਬਾਯਾ ਪੁਲਸ ਹੈੱਡਕੁਆਰਟਰ 'ਤੇ

ਆਤਮਘਾਤੀ ਹਮਲੇ ਨੂੰ ਅੰਜ਼ਾਮ ਦਿੱਤਾ ਸੀ। ਪੁਲਸ ਮੁਤਾਬਕ ਮੁਰਸ਼ਨੋ ਕਿਸੇ ਵੱਡੇ ਹਮਲੇ ਦੀ ਕੋਸ਼ਿਸ਼ ਵਿਚ ਸੀ।
ਸੁਰਾਬਾਯਾ ਪੁਲਸ ਮੁਖੀ ਸੀਨੀਅਰ ਕਾਮਰੇਡ ਰੂਡੀ ਸੇਤੀਯਾਵਾਨ ਨੇ ਕਿਹਾ ਕਿ ਇਹ ਬੰਬ ਘਰ ਵਿਚ ਹੀ ਬਣਾਏ ਗਏ ਸਨ। ਬੰਬ ਕਿਰਿਆਸ਼ੀਲ ਸਨ ਅਤੇ ਧਮਾਕੇ ਲਈ ਤਿਆਰ ਸਨ। ਜਕਾਰਤਾ ਮੁਤਾਬਕ ਰੂਡੀ ਨੇ ਕਿਹਾ,''ਸਾਨੂੰ ਘਰ ਵਿਚੋਂ ਕਈ ਕਿਰਿਆਸ਼ੀਲ ਬੰਬ ਮਿਲੇ ਹਨ। ਇਨ੍ਹਾਂ ਬੰਬਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਬੰਬਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਮਲਾਵਰ ਕਿਸੇ ਵੱਡੇ ਹਮਲੇ ਦੀ ਕੋਸ਼ਿਸ਼ ਵਿਚ ਸੀ।'' ਪੁਲਸ ਮੁਤਾਬਕ ਮੁਰਸ਼ਨੋ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਪੁਲਸ ਹੈੱਡਕੁਆਰਟਰ 'ਤੇ ਆਤਮਘਾਤੀ ਹਮਲਾ ਕਰਨਾ ਆਇਆ ਸੀ। ਇਸ ਹਮਲੇ ਵਿਚ 8 ਸਾਲਾ ਬੱਚੀ ਬਚ ਗਈ ਜਦਕਿ ਉਸ ਦੇ ਮਾਤਾ-ਪਿਤਾ ਅਤੇ ਦੋ ਭਰਾਵਾਂ ਦੀ ਮੌਤ ਹੋ ਗਈ। ਪੁਲਸ ਦੀ ਇਕ ਹੋਰ ਜਾਣਕਾਰੀ ਮੁਤਾਬਕ ਮੁਰਸ਼ਨੋ ਅਤੇ ਉਸ ਦੀ ਪਤਨੀ ਦੇ ਇੰਡੋਨੇਸ਼ੀਆ ਦੇ ਇਸਲਾਮੀ ਰਾਜ ਇਰਾਕ ਅਤੇ ਸੀਰੀਆ ਦਾ ਸਮਰਥਨ ਕਰਨ ਵਾਲੇ ਇਕ ਅੱਤਵਾਦੀ ਸਮੂਹ ਜਮੂਹ ਅੰਸ਼ੁਤ ਦੌਲਾਹ ਨਾਲ ਸੰਬੰਧ ਸਨ।

Most Read

  • Week

  • Month

  • All