ਇਰਾਕ 'ਚ ਮੁੜ ਹੋਵੇਗੀ ਵੋਟਾਂ ਦੀ ਗਿਣਤੀ : ਅਬਦੀ

ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ ਅਬਦੀ ਨੇ ਕਿਹਾ ਕਿ ਜੇਕਰ ਚੋਣਾਂ 'ਚ ਇਸਤੇਮਾਲ ਕੀਤੀ ਗਈ ਨਵੀਂ ਇਲੈਕਟ੍ਰੋਨਿਕ ਵੋਟਿੰਗ ਪ੍ਰਣਾਲੀ 'ਚ ਨੁਕਸ ਪਾਇਆ ਜਾਂਦਾ ਹੈ ਤਾਂ ਚੋਣ ਕਮਿਸ਼ਨ ਨੂੰ ਪੂਰੇ ਦੇਸ਼ 'ਚ ਫਿਰ ਤੋਂ ਵੋਟਿੰਗ ਕਰਵਾਉਣੀ ਚਾਹੀਦੀ ਹੈ। ਇਰਾਕ ਦੇ ਸਰਕਾਰੀ ਟੈਲੀਵਿਜ਼ਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅਬਦੀ ਨੇ ਉੱਤਰੀ ਸੂਬੇ ਦੇ ਕਿਰਕੁਕ 'ਚ ਖਰਾਬ

ਵੋਟਿੰਗ ਮਸ਼ੀਨਾਂ ਦੇ ਦੋਸ਼ ਲੱਗਣ ਮਗਰੋਂ ਮੰਗਲਵਾਰ ਨੂੰ ਕਿਹਾ ਕਿ ਚੋਣ ਕਮਿਸ਼ਨ ਨੂੰ ਮਸ਼ੀਨਾਂ ਦੀ ਥਾਂ ਹੱਥਾਂ ਨਾਲ ਵੋਟਾਂ ਦੀ ਗਿਣਤੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਰਕੁਕ 'ਚ ਇਲੈਕਟ੍ਰੋਨਿਕ ਮਸ਼ੀਨਾਂ ਦੀ ਕੋਈ ਜਾਲਸਾਜ਼ੀ, ਧੋਖਾਧੜੀ ਜਾਂ ਦੋਸ਼ ਸਾਹਮਣੇ ਆਉਂਦਾ ਹੈ ਤਾਂ ਪੂਰੇ ਦੇਸ਼ 'ਚ ਫਿਰ ਤੋਂ ਵੋਟਾਂ ਦੀ ਗਿਣਤੀ ਕਰਵਾਉਣਾ ਹੀ ਠੀਕ ਰਹੇਗਾ।
ਜ਼ਿਕਰਯੋਗ ਹੈ ਕਿ ਇਰਾਕ 'ਚ ਕਈ ਸਾਲਾਂ ਮਗਰੋਂ 12 ਮਈ ਨੂੰ ਵੋਟਾਂ ਪਈਆਂ ਸਨ। ਪ੍ਰਧਾਨ ਮੰਤਰੀ ਅਬਦੀ ਨੇ ਮੁੜ ਸੱਤਾ ਵਿਚ ਆਉਣ ਲਈ ਚੋਣਾਂ ਲੜੀਆਂ ਸਨ । ਬੀਤੇ ਦਿਨ 95 ਫੀਸਦੀ ਵੋਟਾਂ ਦੀ ਗਿਣਤੀ 'ਚ ਜੋ ਨਤੀਜਾ ਦਿਖਾਈ ਦੇ ਰਿਹਾ ਸੀ ਉਸ ਮੁਤਾਬਕ ਅਬਦੀ ਤੀਜੇ ਸਥਾਨ 'ਤੇ ਸਨ। ਸ਼ੀਆ ਮੌਲਵੀ ਮੋਕਤਦਾ ਅਲ ਸਦਰ ਅੱਗੇ ਨਿਕਲ ਰਹੇ ਸਨ। ਕਿਹਾ ਜਾ ਰਿਹਾ ਸੀ ਕਿ ਮੋਕਤਦਾ ਦੇਸ਼ ਦੀ ਰਾਜਨੀਤੀ 'ਚ ਜ਼ਬਰਦਸਤ ਵਾਪਸੀ ਕਰ ਸਕਦੇ ਹਨ। ਈਰਾਨ ਸਮਰਥਿਤ ਵਿਰੋਧੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ। ਈਰਾਨ ਦੇ ਸਮਰਥਨ ਵਾਲੇ ਸ਼ੀਆ ਫੌਜੀ ਨੇਤਾ ਹਾਦੀ ਅਲ ਅਮੀਰੀ ਦਾ ਗੁੱਟ ਦੂਜੇ ਨੰਬਰ 'ਤੇ ਚੱਲ ਰਿਹਾ ਹੈ।
2014 ਵਿਚ ਜਦੋਂ ਪ੍ਰਧਾਨ ਮੰਤਰੀ ਹੈਦਰ ਅਲ ਅਬਦੀ ਨੇ ਦੇਸ਼ ਦੀ ਵਾਗਡੋਰ ਸੰਭਾਲੀ ਸੀ ਤਾਂ ਉਸ ਸਮੇਂ ਆਈ. ਐੱਸ. ਆਈ. ਐੱਸ. ਪੂਰੀ ਤਰ੍ਹਾਂ ਦੇਸ਼ ਵਿਚ ਪੈਰ ਪਸਾਰ ਚੁੱਕਾ ਸੀ ਅਤੇ ਇਸ ਨੂੰ ਹਰਾਉਣ ਦਾ ਲਾਭ ਉਹ ਇਨ੍ਹਾਂ ਚੋਣਾਂ ਵਿਚ ਲੈਣਾ ਚਾਹੁੰਦੇ ਸਨ। ਤੁਹਾਨੂੰ ਦੱਸ ਦਈਏ ਕਿ ਵੋਟਾਂ ਕਰਵਾਉਣ ਲਈ ਇੱਥੇ 9 ਲੱਖ ਪੁਲਸ ਕਰਮਚਾਰੀਆਂ ਅਤੇ ਫੌਜੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਸੀ। ਹਵਾਈ ਅੱੱਡਿਆਂ ਅਤੇ ਸਰਹੱਦਾਂ ਨੂੰ ਇਕ ਦਿਨ ਲਈ ਬੰਦ ਕੀਤਾ ਗਿਆ ਸੀ।

Most Read

  • Week

  • Month

  • All