images/banners/2018_5image_11_40_072650000yq-jacinard-140518-ll.jpg ਮਾਂ ਬਣਨ ਵਾਲੀ ਹੈ ਇਸ ਦੇਸ਼ ਦੀ ਪੀ. ਐਮ, ਜਣੇਪਾ ਛੁੱਟੀ ਦੌਰਾਨ ਇੰਝ ਕਰੇਗੀ ਕੰਮ ਨਿਊਜ਼ੀਲੈਂਡ ਦੀ ਗਰਭਵਤੀ ਪੀ. ਐਮ ਜੇਸਿੰਦਾ ਆਰਡਰਨ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜੇਸਿੰਦਾ ਨੇ ਮੀਡੀਆ ਨੂੰ ਆਪਣੀ ਸਰਕਾਰ ਦ

ਨਿਊਜ਼ੀਲੈਂਡ ਦੀ ਗਰਭਵਤੀ ਪੀ. ਐਮ ਜੇਸਿੰਦਾ ਆਰਡਰਨ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜੇਸਿੰਦਾ ਨੇ ਮੀਡੀਆ ਨੂੰ ਆਪਣੀ ਸਰਕਾਰ ਦੀਆਂ ਯੋਜਨਾਵਾਂ ਦੇ ਬਾਰੇ ਵਿਚ ਦੱਸਿਆ। ਉਨ੍ਹਾਂ ਨੇ ਉਸ ਦੌਰ ਦੇ ਕਾਰਜਕਾਲ ਦੀ ਵੀ ਚਰਚਾ ਕੀਤੀ, ਜਿਸ ਵਿਚ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹ 6 ਹਫਤੇ ਦੀ ਜਣੇਪਾ

ਛੁੱਟੀ 'ਤੇ ਚਲੀ ਜਾਏਗੀ। 37 ਸਾਲਾ ਆਰਡਰਨ ਨੇ ਕਿਹਾ ਕਿ ਉਹ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ 17 ਜੂਨ ਤੱਕ ਕੰਮ ਕਰਦੀ ਰਹੇਗੀ। ਇਸ ਤੋਂ ਬਾਅਦ ਉਨ੍ਹਾਂ ਦੀ ਥਾਂ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਸ ਅਹੁਦਾ ਸੰਭਾਲਣਗੇ।
ਪ੍ਰਧਾਨ ਮੰਤਰੀ ਹੋਣ ਦੇ ਨਾਤੇ ਪੀਟਰਸ ਸਰਕਾਰ ਦੇ ਰੋਜ਼ਾਨਾਂ ਦੇ ਸਾਰੇ ਕੰਮਾਂ 'ਤੇ ਨਜ਼ਰ ਰੱਖਣਗੇ। ਹਾਲਾਂਕਿ ਆਰਡਰਨ ਨੇ ਕਿਹਾ ਕਿ ਉਹ ਕੁੱਝ ਖਾਸ ਮੁੱਦਿਆਂ 'ਤੇ ਸਲਾਹ ਦੇਣ ਲਈ ਹਮੇਸ਼ਾ ਤਿਆਰ ਰਹੇਗੀ। ਆਰਡਰਨ ਨੇ ਕਿਹਾ, 'ਮੈਨੂੰ ਛੁੱਟੀ ਦੌਰਾਨ ਵੀ ਕੈਬਨਿਟ ਦੀਆਂ ਫਾਈਲਾਂ ਮਿਲਦੀਆਂ ਰਹਿਣਗੀਆਂ। ਇਸ ਨਾਲ ਸਾਰੇ ਵਿਭਾਗਾਂ ਨਾਲ ਮੇਰਾ ਤਾਲਮੇਲ ਬਣਿਆ ਰਹੇਗਾ। ਮੈਨੂੰ ਅਕਸਰ ਕਈ ਮੁੱਦਿਆਂ 'ਤੇ ਪਾਰਟ ਟਾਈਮ ਪ੍ਰਧਾਨ ਮੰਤਰੀ ਕਿਹਾ ਜਾਂਦਾ ਹੈ।
ਤੁਹਾਨੂੰ ਦੱਸ ਦਈਏ ਕਿ ਆਰਡਰਨ ਸੈਂਟਰ ਲੈਫਟ ਪਾਰਟੀ ਤੋਂ ਆਉਂਦੀ ਹੈ, ਜਿਸ ਨੇ ਪਿਛਲੇ ਸਾਲ ਚੋਣ ਜਿੱਤੀ ਸੀ। ਆਰਡਰਨ ਨਿਊਜ਼ੀਲੈਂਡ ਦੀ ਪਹਿਲੀ ਨੇਤਾ ਹੋਵੇਗੀ, ਜਿਸ ਨੂੰ ਸੱਤਾ ਵਿਚ ਰਹਿੰਦੇ ਹੋਏ ਮਾਂ ਬਣਨ ਦਾ ਮੌਕਾ ਮਿਲ ਰਿਹਾ ਹੈ। ਜਦੋਂ ਕਿ ਦੁਨੀਆ ਭਰ ਵਿਚ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਨੇ ਆਪਣੇ ਦੂਜੇ ਬੇਟੇ ਨੂੰ ਸਨ 1990 ਵਿਚ ਜਨਮ ਦਿੱਤਾ ਸੀ। ਉਹ ਦੌਰਾਨ ਉਹ ਸੱਤਾ ਵਿਚ ਸੀ ਪਰ ਉਨ੍ਹਾਂ ਨੇ ਬੱਚਾ ਹੋਣ ਤੋਂ ਤੁਰੰਤ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਪੱਤਰਕਾਰਾਂ ਨੇ ਆਰਡਰਨ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਦੁਨੀਆ ਦੀ ਪਹਿਲੀ ਅਜਿਹੀ ਨੇਤਾ ਬਣਦੇ ਹੋਏ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ, ਜਿਸ ਨੇ ਜਣੇਪਾ ਛੁੱਟੀ ਲਈ ਹੈ। ਆਰਡਰ ਨੇ ਕਿਹਾ, ਮੈਂ ਇਸ ਦਾ ਜਵਾਬ ਛੁੱਟੀਆਂ ਲੈਣ ਅਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦਵਾਂਗੀ।

Most Read

  • Week

  • Month

  • All