Colors: Blue Color

ਕੈਨੇਡਾ ਦੀ ਸੈਨੇਟ ਵੱਲੋਂ ਮਾਰੀਜੁਆਨਾ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਨਾਲ ਹੀ ਉਰੂਗਵੇ ਤੋਂ ਬਾਅਦ ਕੈਨੇਡਾ ਦੁਨੀਆ ਦਾ ਦੂਜਾ ਅਜਿਹਾ ਦੇਸ਼ ਬਣ ਗਿਆ ਜਿਸ ਨੇ ਮਾਰੀਜੁਆਨਾ ਨੂੰ ਕਾਨੂੰਨੀ ਰੂਪ ਨਾਲ ਖਰੀਦਣ ਅਤੇ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਅਗਲੇ 2 ਜਾਂ 3 ਮਹੀਨਿਆਂ ਦੇ ਅੰਦਰ ਮਾਰੀਜੁਆਨਾ ਨੂੰ ਖਰੀਦਣ ਅਤੇ ਵੇਚਣ ਦਾ ਰਾਹ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਵੇਗਾ।

ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ 'ਚ ਅਮਰੀਕਾ 'ਚ ਵਧਦਾ 'ਰਾਸ਼ਟਰਵਾਦ' ਦੁਨੀਆ ਲਈ ਖਤਰੇ ਸਾਬਤ ਹੋ ਸਕਦਾ ਹੈ। ਚੀਨ ਦੀ ਸਰਕਾਰੀ ਅਖਬਾਰ 'ਗਲੋਬਲ ਟਾਈਮਜ਼' 'ਚ ਪਬਲਿਸ਼ ਇਕ ਰਿਪੋਰਟ 'ਚ ਸ਼ੱਕ ਜ਼ਾਹਰ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਡੋਨਾਲਡ ਟਰੰਪ ਅਮਰੀਕਾ ਫਸਟ ਦੇ ਸਿਧਾਂਤ 'ਤੇ ਚੱਲ ਰਹੇ ਹਨ।

ਪਹਿਲੇ ਵਿਸ਼ਵ ਯੁੱਧ 'ਚ ਸਿੱਖਾਂ ਦੇ ਵੱਡੇ 'ਤੇ ਅਹਿਮ ਯੋਗਦਾਨ ਨੂੰ ਸਨਮਾਨ ਦੇਣ ਲਈ ਬ੍ਰਿਟੇਨ ਦੇ ਵੈਸਟ ਮਿਡਲੈਂਡ 'ਚ ਸਿੱਖ ਫੌਜੀਆਂ ਦੀ ਇਕ 10 ਫੁੱਟ ਲੱਬੀ ਪਿੱਤਲ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਪਹਿਲਾ ਵਿਸ਼ਵ ਯੁੱਧ ਖਤਮ ਹੋਣ ਦੇ 100 ਸਾਲ ਪੂਰੇ ਹੋਣ ਮੌਕੇ ਸਿੱਖਾਂ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ।

ਪਾਕਿਸਤਾਨ ਨੇ ਜੰਮੂ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੇ ਕਥਿਤ ਉਲੰਘਣਾਂ ਦੀ ਜਾਂਚ ਲਈ ਜਾਂਚ ਆਯੋਗ ਗਠਿਤ ਕਰਨ ਦੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨ ਦੀ ਸਿਫਾਰਿਸ਼ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਜਿਨੇਵਾ ਸਥਿਤ ਸੰਯੁਕਤ ਰਾਸ਼ਟਰ ਦਫਤਰ 'ਚ ਪਾਕਿਸਤਾਨ ਦੇ ਸਥਾਈ ਨੁਮਾਇੰਦੇ ਫਾਰੂਖ ਅਮੀਲ ਨੇ

ਪੁਲਸ ਨੇ ਦੱਸਿਆ ਕਿ ਜ਼ਾਮਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੀਟਵੇ 'ਚ ਬੁੱਧਵਾਰ ਨੂੰ ਇਕ ਤਾਬੇ ਦੀ ਖਦਾਨ 'ਚ ਕੰਮ ਕਰ ਰਹੇ 10 ਮਜ਼ਦੂਰਾਂ ਦੀ ਢੇਰ ਦੇ ਖਿਸਕਣ ਕਾਰਨ ਮੌਤ ਹੋ ਗਈ। ਕਾਪਰਬੈਲਟ ਸੂਬਾ ਪੁਲਸ ਕਮੀਸ਼ਨਰ ਚੈਰੀਟੀ ਕਟੰਗਾ ਨੇ ਦੱਸਿਆ ਕਿ, '10 ਮਜ਼ਦੂਰਾਂ ਦੀ ਤਾਂਬੇ ਦੀ ਰਹਿੰਦ ਖੁੰਦ ਵਾਲੇ ਢੇਰ ਹੇਠਾਂ ਦੱਬ ਜਾਣ ਕਾਰਨ ਮੌਤ ਹੋ ਗਈ ਜਦਕਿ 7 ਹੋਰ ਜ਼ਖਮੀ ਹੋ ਗਏ ਹਨ।'

ਉੱਤਰ-ਪੱਛਮੀ ਪਾਕਿਸਤਾਨ 'ਚ ਇਕ ਜੀਪ ਦੇ ਗਹਿਰੀ ਖੱਡ 'ਚ ਡਿੱਗਣ ਦੀ ਖਬਰ ਮਿਲੀ ਹੈ, ਜਿਸ ਨਾਲ 9 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਬਚਾਅ ਕਾਰਜ 'ਚ ਲੱਗੇ ਅਧਿਕਾਰੀਆਂ ਨੇ ਦਿੱਤੀ ਹੈ। ਇਹ ਹਾਦਸਾ ਪਾਕਿਸਤਾਨ ਦੇ ਪਖਤੂਨਖਵਾ ਸੂਬੇ ਦੇ ਜ਼ਿਲੇ ਮਾਨਸ਼ੇਰਾ 'ਚ ਬਾਲਾਕੋਟ ਇਲਾਕੇ 'ਚ ਵਾਪਰਿਆ, ਜਿਥੇ ਕਿ ਜੀਪ ਗਹਿਰੀ ਖੱ

Most Read

  • Week

  • Month

  • All