Colors: Cyan Color

ਜਲੰਧਰ— ਸੋਸ਼ਲ ਮੀਡੀਆ ਰਾਹੀਂ ਝੂਠੀਆਂ ਖਬਰਾਂ, ਤਸਵੀਰਾਂ ਅਤੇ ਵੀਡੀਓ ਰਾਹੀਂ ਫੈਲਣ ਵਾਲੀਆਂ ਅਫਵਾਹਾਂ 'ਤੇ ਰੋਕ ਲਗਾਉਣ ਨੂੰ ਲੈ ਕੇ ਸਰਕਾਰ ਅਤੇ ਕੰਪਨੀਆਂ ਕਾਫੀ ਗੰਭੀਰ ਹੋ ਗਈਆਂ ਹਨ। ਜਿਥੇ ਸਰਕਾਰ ਨੇ ਇਸ ਲਈ ਸਖਤ ਕਾਨੂੰਨ ਬਣਾਇਆ ਹੈ, ਉਥੇ ਹੀ ਫੇਸਬੁੱਕ ਅਤੇ ਵਟਸਐਪ ਵੀ ਕਈ ਤਰ੍ਹਾਂ ਦੇ ਕਦਮ ਚੁੱਕ ਰਹੇ ਹਨ। ਇਸੇ ਕੜੀ 'ਚ ਵਟਸਐਪ ਨੇ ਮੈਸੇਜ ਨੂੰ ਲੈ ਕੇ ਸਾਰੇ ਯੂਜ਼ਰਸ ਲਈ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ।

ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਭਾਰਤ 'ਚ Moto E5 Plus ਅਤੇ Moto E5 ਨੂੰ ਲਾਂਚ ਕਰ ਦਿੱਤਾ ਹੈ। Moto E5 Plus 'ਚ 5000 ਐੱਮ.ਏ.ਐੱਚ ਦੀ ਬੈਟਰ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਸਪੋਰਟ ਨਾਲ ਹੈ। Moto E5 'ਚ ਕੰਪਨੀ ਨੇ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਹੈ। ਕੀਮਤ ਦੀ ਗੱਲ ਕਰੀਏ ਤਾਂ Moto E5 Plus ਨੂੰ ਕੰਪਨੀ ਨੇ 11,999 ਰੁਪਏ 'ਚ ਲਾਂਚ ਕੀਤਾ ਹੈ ਅਤੇ Moto E5 ਨੂੰ 9,999 ਰੁਪਏ 'ਚ ਲਾਂਚ ਕੀਤਾ ਹੈ।

ਜਲੰਧਰ-ਐਂਟਰੀ ਲੈਵਲ ਬਾਈਕ ਸੈਗਮੈਂਟ 'ਚ ਹੌਂਡਾ ਮੋਟਰ ਸਾਈਕਲ ਐਂਡ ਸਕੂਟਰ ਇੰਡੀਆ ਨੇ ਆਪਣੀ 110 ਸੀ. ਸੀ. ਮੋਟਰ ਸਾਈਕਲ ਸੀ. ਡੀ. 110 ਡ੍ਰੀਮ ਡੀ. ਐਕਸ. (CD 110 Dream DX) ਨੂੰ ਨਵੇਂ ਸਟਾਇਲ 'ਚ ਲਾਂਚ ਕਰ ਦਿੱਤੀ ਹੈ। ਇਸ 'ਚ ਹੁਣ ਤੁਹਾਨੂੰ ਨਵੇਂ ਗੋਲਡ ਗ੍ਰਾਫਿਕਸ ਅਤੇ ਕ੍ਰੋਮ ਮਫਲਰ ਦੀ ਸਹੂਲਤ ਮਿਲੇਗੀ।

ਜਲੰਧਰ— ਏਅਰਟੈੱਲ ਨੇ ਆਪਣੇ 499 ਰੁਪਏ ਵਾਲੇ ਪੋਸਟਪੇਡ ਪਲਾਨ ਨੂੰ ਹੋਰ ਵੀ ਫਾਇਦੇਮੰਦ ਬਣਾ ਦਿੱਤਾ ਹੈ। ਹੁਣ ਏਅਰਟੈੱਲ ਦੇ ਸਬਸਕ੍ਰਾਈਬਰ ਇਸ ਪਲਾਨ 'ਚ ਪਹਿਲਾਂ ਦੇ ਮੁਕਾਬਲੇ 87.5 ਫੀਸਦੀ ਜ਼ਿਆਦਾ ਡਾਟਾ ਪਾਉਣਗੇ। ਏਅਰਟੈੱਲ ਦਾ ਦਾਅਵਾ ਹੈ ਕਿ ਉਸ ਦਾ 499 ਰੁਪਏ ਵਾਲਾ ਪਲਾਨ ਕੰਪਨੀ ਦੇ ਬੈਸਟ ਸੇਲਿੰਗ ਪੋਸਟਪੇਡ ਪਲਾਨਸ 'ਚੋਂ ਇਕ ਹੈ। ਕੰਪਨੀ ਕੋਲ 399 ਰੁਪਏ, 649 ਰੁਪਏ, 799 ਰੁਪਏ ਅਤੇ 1199 ਰੁਪਏ ਵਾਲੇ ਪਲਾਨਸ ਵੀ ਹਨ।

ਜਲੰਧਰ— ਸੈਮਸੰਗ ਗਲੈਕਸੀ ਐੱਸ 10 ਲਾਂਚ ਹੋਣ 'ਚ ਲਗਭਗ 7 ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ। ਲਾਂਚ ਤੋਂ ਪਹਿਲਾਂ ਇਕ ਲੀਕਸਟਰ Ice Universe ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਗਲੈਕਸੀ ਐੱਸ 10 'ਚ Exynos 9820 SoC ਹੋਵੇਗਾ। ਇਸ ਦੇ ਨਾਲ ਹੀ ਸੀ.ਪੀ.ਯੂ. ਆਕਟਾ-ਕੋਰ ਕਨਫਿਗ੍ਰੇਸ਼ਨ 2+2+4 DynamicIQ architecture ਦੇ ਨਾਲ ਆਏਗਾ। ਇਸ ਤੋਂ ਪਹਿਲਾਂ ਜਾਣਕਾਰੀ ਸਾਹਮਣੇ ਆਈ ਸੀ ਕਿ ਗਲੈਕਸੀ ਐੱਸ 10 ਨੂੰ ਕੰਪਨੀ ਡਿਊਲ ਰੀਅਰ ਕੈਮਰੇ ਨਾਲ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਕੁਝ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਡਿਵਾਈਸ 'ਚ ਡਿਊਲ ਫਰੰਟ ਅਤੇ ਟ੍ਰਿਪਲ ਰੀਅਰ ਕੈਮਰਾ ਹੋਵੇਗਾ।

ਜਲੰਧਰ— ਸ਼ਿਓਮੀ ਨੇ ਪਿਛਲੇ ਮਹੀਨੇ ਹੀ ਚੀਨ 'ਚ ਆਪਣੇ ਰੈੱਡਮੀ 6 ਅਤੇ ਰੈੱਡਮੀ 6ਏ ਸਮਾਰਟਫੋਨਜ਼ ਲਾਂਚ ਕੀਤੇ ਸਨ। ਲਾਂਚ ਸਮੇਂ ਸ਼ਿਓਮੀ ਰੈੱਡਮੀ 6ਏ ਨੂੰ 2 ਜੀ.ਬੀ. ਰੈਮ ਅਤੇ 16 ਜੀ.ਬੀ. ਸਟੋਰੇਟ ਨਾਲ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਰੈੱਡਮੀ 6ਏ ਦਾ ਨਵਾਂ ਵੇਰੀਐਂਟ ਲਾਂਚ ਕੀਤਾ ਹੈ ਜੋ 3 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ। ਨਵੇਂ ਵੇਰੀਐਂਟ ਦੀ ਕੀਮਤ 699 ਚੀਨੀ ਯੁਆਨ (ਕਰੀਬ 7,250 ਰੁਪਏ) ਹੈ। ਸ਼ਿਓਮੀ ਰੈੱਡਮੀ 6ਏ ਦਾ ਨਵਾਂ ਵੇਰੀਐਂਟ 10 ਜੁਲਾਈ ਤੋਂ ਚੀਨ 'ਚ ਵਿਕਰੀ ਲਈ ਉਪਲੱਬਧ ਹੋਵੇਗਾ।

Most Read

  • Week

  • Month

  • All