Colors: Cyan Color

ਜਲੰਧਰ-ਮਸ਼ਹੂਰ ਕਾਲਰ ਆਈ. ਡੀ. ਐਪ ਟਰੂਕਾਲਰ (Truecaller) ਯੂਜ਼ਰਸ ਨੂੰ ਹੁਣ ਐਪ ਦੇ ਰਾਹੀਂ ਕਾਲ ਰਿਕਾਰਡ ਕਰਨ ਦੀ ਸਹੂਲਤ ਦੇ ਰਹੀਂ ਹੈ। ਟਰੂਕਾਲਰ ਲਗਾਤਾਰ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰਸ ਉਪਲੱਬਧ ਕਰਵਾ ਰਹੀਂ ਹੈ। ਸਪੋਰਟ ਪੇਜ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ''ਫਾਈਨਲੀ ਕਾਲ ਰਿਕਾਰਡ ਫੀਚਰ ਪੇਸ਼ ਕਰ ਦਿੱਤਾ ਗਿਆ ਹੈ। ਇਹ ਫੀਚਰ ਯੂਜ਼ਰਸ ਦੀ ਮੰਗ 'ਤੇ ਦਿੱਤਾ ਗਿਆ ਹੈ।''

ਜਲੰਧਰ- ਚਾਇਨਾ ਦੀ ਇਲੈਕਟ੍ਰਾਨਿਕ ਪ੍ਰੋਡਕਟਸ ਮੇਕਰ ਕੰਪਨੀ ਸ਼ਿਓਮੀ ਨੇ ਚੀਨ 'ਚ ਆਪਣੀ Mijia Quartz ਸਮਾਰਟਵਾਚ ਲਾਂਚ ਕੀਤੀ ਹੈ। ਇਸ ਹਾਈ-ਬਰਿਡ ਸਮਾਰਟਵਾਚ ਦੀ ਕੀਮਤ 3,500 ਰੁਪਏ ਰੱਖੀ ਗਈ ਹੈ।  Mijia Quartz Watch 40mm ਦੀ ਹੈ। ਇਸ 'ਚ ਟਾਈਮ ਦੇਖਣ ਲਈ ਦੋ ਡਾਇਲਸ ਹਨ।

ਜਲੰਧਰ- ਦੁਨੀਆਭਰ 'ਚ ਹੁਣ ਇਲੈਕ‍ਟ੍ਰਿ‍ਕ ਗੱਡੀਆਂ ਦਾ ਟ੍ਰੈਂਡ ਵਧਦਾ ਜਾ ਰਿਹਾ ਹੈ। ਇਲੈਕ‍ਿਟ੍ਰ‍ਕ ਵ੍ਹੀਕਲ‍ਸ ਦੀ ਦੁਨੀਆ 'ਚ ਆਪਣੇ ਯੂਨੀਕ ਪ੍ਰੋਡਕਟਸ ਦੇ ਚਲਦੇ ਟੈਸਲਾ ਘੱਟ ਸਮੇਂ 'ਚ ਚਰਚਾ ਪਾਉਣ ਵਾਲੀਆਂ ਕੰਪਨੀਆਂ 'ਚੋਂ ਇਕ ਹੈ। 5“8 ਜ਼ੁਰਿਚ ਦੀ ਟੀਮ ਨੇ ਇਕ ਇਲੈਕ‍ਟ੍ਰਿ‍ਕ ਮੋਟਰਸਾਈਕਲ ਤਿਆਰ ਕੀਤੀ ਹੈ। ਇਸ ਨੂੰ ਬਣਾਉਣ 'ਚ 13 ਮਕੈਨੀਕਲ ਤੇ 1 ਇਲੈਕ‍ਿਟ੍ਰ‍ਕਲ ਸ‍ਟੂਡੈਂਟ ਦੀ ਟੀਮ ਦੇ ਨਾਲ ਜ਼ੁਰਿਚ ਯੂਨੀ‍ਵਰਸਿਟੀ ਆਫ ਦ ਆਰਟਸ ਦੇ 2 ਇੰਡਸ‍ਟਰੀ‍ਅਲ ਡਿਜ਼ਾਈਨ ਸ‍ਟੂਡੈਂਟਸ ਦਾ ਅਹਿਮ ਯੋਗਦਾਨ ਹੈ।

ਜਲੰਧਰ— ਦੇਸ਼ ਦੀ ਦਿੱਗਜ ਡਿਜੀਟਲ ਵਾਲੇਟ ਕੰਪਨੀ ਪੇ.ਟੀ.ਐੱਮ. ਨੇ ਇਕ ਨਵੀਂ ਸਰਵਿਸ ਸ਼ੁਰੂ ਕੀਤੀ ਹੈ। ਕੰਪਨੀ ਨੇ ਫੌਰਨ ਮਨੀ ਐਕਸਚੇਂਜ ਸਰਵਿਸ ਦਾ ਐਲਾਨ ਕੀਤਾ ਹੈ, ਜਿਸ ਤਹਤਿ ਪੇ.ਟੀ.ਐੱਮ. ਯੂਜ਼ਰਸ ਟਾਪ 10 ਵਿਦੇਸ਼ੀ ਮੁਦਰਾ ਨੂੰ ਭਾਰਤੀ ਕਰੰਸੀ 'ਚ ਬਦਲ ਸਕਣਗੇ ਜਾਂ ਐਕਸਚੇਂਜ ਕਰ ਸਕਣਗੇ। ਕੰਪਨੀ ਇਸ ਦੇ ਨਾਲ ਹੀ ਮਲਟੀ-ਕਰੰਸੀ Forex Card (ਫੋਰੈਕਸ ਕਾਰਡ) ਅਤੇ ਕੈਸ਼ ਦੀ ਵੀ ਸੁਵਿਧਾ ਦੇ ਰਹੀ ਹੈ।

ਜਲੰਧਰ— ਦੱਖਣ ਕੋਰੀਆ ਦੀ ਕੰਪਨੀ ਸੈਮਸੰਗ ਨੈਕਸਟ ਜਨਰੇਸ਼ਨ ਦੀ ਸਮਾਰਟਵਾਚ ਲਾਂਚ ਕਰਨ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ, ਸੈਮਸੰਗ Gear S3 ਸਮਾਰਟਵਾਚ ਨੂੰ Gear S3 'ਚ ਲਾਂਚ ਕਰਨ ਦੀ ਤਿਆਰੀ 'ਚ ਹੈ। ਦੱਸ ਦੇਈਏ ਕਿ ਇਸ ਸਮੇਂ ਸਭ ਤੋਂ ਨਜ਼ਰ ਸੈਮਸੰਗ ਦੇ ਆਉਣ ਵਾਲੇ ਫੈਬਲੇਟ 'ਤੇ ਲੱਗੀ ਹੈ। ਇਹ ਫੈਬਲੇਟ ਗਲੈਕਸੀ ਨੋਟ 9 ਹੈ ਜੋ ਕਿ 9 ਅਗਸਤ ਨੂੰ ਲਾਂਚ ਹੋਣ ਵਾਲਾ ਹੈ।

ਜਲੰਧਰ— ਸਕੋਡਾ ਅਤੇ ਫਾਕਸਵੈਗਨ, ਦੋਵੇਂ ਹੀ ਕੰਪਨੀਆਂ ਭਾਰਤ 'ਚ 2020 ਤਕ ਨਵੇਂ ਵਾਹਨਾਂ ਲਈ ਭਾਰੀ ਨਿਵੇਸ਼ ਕਰ ਰਹੀਆਂ ਹਨ। ਜਿਥੇ ਸਕੋਡਾ ਨੇ ਐਲਾਨ ਕੀਤਾ ਸੀ ਕਿ ਉਹ ਇਲੈਕਟ੍ਰਿਕ ਵਾਹਨ ਬਣਾ ਰਹੀ ਹੈ, ਉਥੇ ਹੀ ਫਾਕਸਵੈਗਨ ਨੇ ਇਲੈਕਟ੍ਰਿਕ ਵ੍ਹੀਕਲ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਸਕੋਡਾ ਵੀ ਅਜਿਹਾ ਕਰਨ ਜਾ ਰਹੀ ਹੈ।

Most Read

  • Week

  • Month

  • All