Colors: Cyan Color

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ (Oneplus) ਦੇ ਵਨਪਲੱਸ 5 (Oneplus 5) ਅਤੇ ਵਨਪਲੱਸ 5T (Oneplus 5T) ਸਮਾਰਟਫੋਨਜ਼ ਨੂੰ ਆਕਸੀਜਨ ਓ. ਐੱਸ. ਓਪਨ ਬੀਟਾ ਬਿਲਡ ਅਪਡੇਟ ਮਿਲੀ ਹੈ, ਜਿਸ ਨਾਲ ਨਵੇਂ ਦਿਲਚਸਪ ਫੀਚਰ ਗੂਗਲ ਲੈੱਨਜ਼ ਦਾ ਐਲਾਨ ਕਰ ਦਿੱਤਾ ਹੈ। ਲੇਟੈਸਟ ਆਕਸੀਜਨ ਓ. ਐੱਸ. ਓਪਨ ਬੀਟਾ ਬਿਲਡ ਅਪਡੇਟ ਗੂਗਲ ਲੈੱਨਜ਼ ਸਪੋਰਟ ਅਤੇ ਕੈਮਰੇ 'ਚ ਕੁਝ ਸੁਧਾਰ ਲੈ ਕੇ ਆਈ ਹੈ।

ਜਲੰਧਰ-ਭਾਰਤੀ ਕੰਪਨੀ ਇੰਟੈਕਸ ਨੇ ਹਾਲ ਹੀ ਹੁਣ ਨਵਾਂ ਸਮਾਰਟਫੋਨ ਇੰਡੀ 5 (Indie 5) ਨਾਂ ਨਾਲ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ 4,999 ਰੁਪਏ ਦੀ ਕੀਮਤ ਨਾਲ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਖਾਸੀਅਤ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 4,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।

ਜਲੰਧਰ- ਆਧੁਨਿਕ ਤੇ ਪੋਰਟੇਬਲ ਡਿਜੀਟਲ ਪ੍ਰੋਡਕਟਸ 'ਚ ਆਗੂ ਟੋਰੇਟੋ ਨੇ 'ਸਮੈਸ਼' ਪਾਰਟੀ ਸਪੀਕਰ ਦੇ ਨਾਲ ਆਪਣੇ ਬਲੂਟੁੱਥ ਸਪੀਕਰ ਪੋਰਟਫੋਲੀਓ ਨੂੰ ਹੋਰ ਅੱਗੇ ਵਧਾਇਆ ਹੈ। ਇਹ ਪਾਰਟੀ ਸਪੀਕਰ ਸ਼ਾਨਦਾਰ ਫੀਚਰਸ ਜਿਵੇਂ ਐੱਲ. ਈ. ਡੀ ਡਿਸਪਲੇਅ, TWS ਕੁਨੈੱਕਸ਼ਨ, ਰਿਮੋਟ ਕੰਟਰੋਲ, ਬਲੂਟੁੱਥ ਆਦਿ ਦੇ ਨਾਲ ਆਉਂਦਾ ਹੈ। ਬਾਜ਼ਾਰ 'ਚ ਪਾਰਟੀ ਸਪੀਕਰ ਦੀ ਵੱਧਦੀ ਮੰਗ ਨੂੰ ਵੇਖਦੇ ਹੋਏ ਸਮੈਸ਼ ਨਿਸ਼ਚਿਤ ਰੂਪ ਨਾਲ ਯੂਜ਼ਰਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਇਹ ਆਪਣੇ ਵਾਇਰਲੈੱਸ ਮਾਈਕ ਦੇ ਨਾਲ ਕਾਰਾਓਕੇ ਨਾਈਟਸ ਨੂੰ ਰੰਗੀਨ ਬਣਾ ਦੇਵੇਗਾ। ਸਮੈਸ਼ 60 ਵਾਟ ਦੀ ਮੈਗਾ ਸਰਾਊਂਡ ਸਾਉਂਡ ਅਤੇ ਪਾਵਰਫੁਲ ਟ੍ਰੇਬਲ ਦੇ ਨਾਲ ਆਉਂਦਾ ਹਨ।

ਜਲੰਧਰ— ਬਲੈਕਬੇਰੀ ਕੀਵਨ ਸਮਾਰਟਫੋਨ ਸਮਾਰਟਫੋਨ ਨੂੰ ਜਲਦੀ ਹੀ ਐਂਡਰਾਇਡ ਓਰਿਓ ਅਪਡੇਟ ਦਿੱਤੀ ਜਾ ਸਕਦੀ ਹੈ। ਇਸ ਡਿਵਾਈਸ ਨੂੰ ਆਖਿਰਕਾਰ ਹੁਣ ਐਂਡਰਾਇਡ ਓਰਿਓ ਦਾ ਬੀਟਾ ਪ੍ਰੋਗਰਾਮ ਮਿਲ ਗਿਆ ਹੈ। ਇਹ ਜਾਣਕਾਰੀ CrackBerry ਰਾਹੀਂ ਸਾਹਮਣੇ ਆਈ ਹੈ। ਬਲੈਕਬੇਰੀ ਕੀਵਨ ਸਮਾਰਟਫੋਨ ਨੂੰ ਮਿਲੀ ਇਹ ਬੀਟਾ ਅਪਡੇਰਰਟ ਇਨਵਾਈਨ-ਓਨਲੀ ਹੈ। ਹਾਲਾਂਕਿ ਤੁਸੀਂ ਇਕ ਅਕਾਊਂਟ ਕ੍ਰਿਏਟ ਕਰਕੇ ਇਸ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਹਾਲਾਂਕਿ ਅਜੇ ਤਕ ਕੰਪਨੀ ਵਲੋਂ ਇਹ ਸਾਹਮਣੇ ਨਹੀਂ ਆਇਆ ਹੈ ਕਿ ਆਖਿਰ ਬੀਟਾ ਟੈਸਟਰਜ਼ ਲਈ ਇਹ ਅਪਡੇਟ ਕਦੋਂ ਤਕ ਜਾਰੀ ਹੋਣ ਵਾਲੀ ਹੈ।

ਜਲੰਧਰ— ਸੈਮਸੰਗ ਆਪਣੀ ਐੱਸ ਸੀਰੀਜ਼ 'ਚ ਹੁਣ ਤਕ ਦੇ ਸਭ ਤੋਂ ਬਿਹਤਰੀਨ ਸਮਾਰਟਫੋਨ ਗਲੈਕਸੀ ਐੱਸ 10 ਨੂੰ ਪੇਸ਼ ਕਰਨ ਵਾਲੀ ਹੈ। ਇਸ ਸਮਾਰਟਫੋਨ 'ਚ ਬਿਹਤਰੀਨ ਫੀਚਰਸ ਦੇਣ ਦੇ ਨਾਲ ਇੰਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਿਲਣ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸੈਮਸੰਗ ਦੇ ਮੋਬਾਇਲ ਚੀਫ DJ Koh ਨੇ ਕਿਹਾ ਹੈ ਕਿ ਗਲੈਕਸੀ ਐੱਸ 10 ਚ ਆਪਟਿਕਲ ਫਿੰਗਰਪ੍ਰਿੰਟ ਸੈਂਸਰ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਯੂਜ਼ਰਸ ਦੇ ਐਕਸਪੀਰੀਅੰਸ ਨੂੰ ਹੋਰ ਬਿਹਤਰ ਨਹੀਂ ਕੀਤਾ ਜਾ ਸਕਦਾ। ਇਸ ਲਈ ਸਭ ਤੋਂ ਬਿਹਤਰ ਹੈ ਕਿ ਸਕਰੀਨ ਦੇ ਅੰਦਰ ਹੀ ਫਿੰਗਰਪ੍ਰਿੰਟ ਸੈਂਸਰ ਲਗਾਇਆ ਜਾਵੇ।

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਓਪੋ (Oppo) ਨੇ ਆਪਣਾ ਲੇਟੈਸਟ ਬਜਟ ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ, ਜੋ ਕਿ ਓਪੋ ਏ3 ਐੱਸ (Oppo A3s) ਨਾਂ ਨਾਲ ਪੇਸ਼ ਹੋਇਆ ਹੈ। ਇਹ ਸਮਾਰਟਫੋਨ 10,990 ਰੁਪਏ ਦੀ ਕੀਮਤ ਨਾਲ 15 ਜੁਲਾਈ ਤੋਂ ਆਨਲਾਈਨ ਫਲਿੱਪਕਾਰਟ, ਅਮੇਜ਼ਨ ਅਤੇ ਪੇ. ਟੀ. ਐੱਮ. ਆਦਿ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰਸ ਚਾਹੁਣ ਤਾਂ ਇਸ ਨੂੰ ਆਫਲਾਈਨ ਰਿਟੇਲ ਸਟੋਰਾਂ ਤੋਂ ਵੀ ਖਰੀਦ ਸਕਦੇ ਹਨ। ਇਹ ਰੈੱਡ ਅਤੇ ਡਾਰਕ ਕਲਰ ਆਪਸ਼ਨ ਦੇ ਨਾਲ ਉਪਲੱਬਧ ਹੋਵੇਗਾ।

Most Read

  • Week

  • Month

  • All