Colors: Cyan Color

ਜਲੰਧਰ— ਡੈਨਮਾਰਕ ਦੀ ਕੰਪਨੀ ਸੇਰਮਾਈਕਸਪੀਡ ਨੇ ਇਕ ਬੇਹੱਦ ਹੀ ਸ਼ਾਨਦਾਰ ਸਾਈਕਲ ਦਾ ਕੰਸੈਪਟ ਪੇਸ਼ ਕੀਤਾ ਹੈ। ਇਸ ਸਾਈਕਲ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਚੈਨ ਦਾ ਇਸਤੇਮਾਲ ਨਹੀਂ ਕੀਤਾ ਗਿਆ। ਇਸ ਕੰਸੈਪਟ 'ਚ ਚੈਨ ਦੀ ਥਾਂ ਬੇਅਰਿੰਗ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਅਗਲੇ ਪੈਡਲ ਨਾਲ ਇਕ ਪਾਈਪ ਰਾਹੀਂ ਜੁੜੀ ਹੈ। ਇਹ ਬੇਅਰਿੰਗ ਸਾਈਕਲ ਦੇ ਪਿਛਲੇ ਪਹੀਏ ਨਾਲ ਲੱਗੇ ਸ਼ਾਫਟ ਨਾਲ ਜਾ ਕੇ ਲੱਗਦੀ ਹੈ। ਪੈਡਲ ਨਾਲ ਲੱਗੇ ਪਾਈਪ ਦੇ ਅੰਦਰ ਇਕ ਹੋਰ ਘੁੰਮਣ ਵਾਲੀ ਪਾਈਪ ਲਗਾਈ ਗਈ ਹੈ।

ਜਲੰਧਰ- ਅਲਕਾਟੈਲ 5ਵੀ ਨੂੰ ਚੁਨਿੰਦਾ ਮਾਰਕੀਟ 'ਚ ਪੇਸ਼ ਕਰ ਦਿੱਤਾ ਗਿਆ ਹੈ। ਇਹ 19:9 ਆਸਪੈਕਟ ਰੇਸ਼ੀਓ ਵਾਲੇ ਡਿਸਪਲੇਅ, ਫੇਸ ਅਨਲਾਕ, ਏ. ਆਈ ਤੋਂ ਲੈਸ ਡਿਊਲ ਕੈਮਰਾ ਸੈੱਟਅਪ ਅਤੇ ਗੂਗਲ ਲੈਨਜ਼ ਇੰਟੀਗਰੇਸ਼ਨ ਦੇ ਨਾਲ ਆਉਂਦਾ ਹੈ।  ਹੁਣ ਕੰਪਨੀ ਨੇ ਨਵਾਂ ਫੋਨ ਅਲਕਾਟੈਲ 5ਵੀ ਲਾਂਚ ਕੀਤਾ ਹੈ।

ਜਲੰਧਰ-Akrapovic ਨੇ ਟੀ. ਵੀ. ਐੱਸ. ਅਪਾਚੇ ਆਰ. ਆਰ. 310 (TVS Apache RR310) ਬਾਈਕ ਲਈ ਐਗਜਾਸਟ ਸਿਸਟਮ ਲਾਂਚ ਕੀਤਾ ਹੈ | ਇਹ ਦੋ ਤਰ੍ਹਾਂ ਦੇ ਹੋਣਗੇ, ਜਿਨ੍ਹਾਂ 'ਚ ਇਕ ਫਾਈਬਰ ਦਾ ਐਗਜਾਸਟ ਸਿਸਟਮ ਅਤੇ ਦੂਜਾ ਸਟੇਨਲੈੱਸ ਸਟੀਲ ਦਾ ਹੋਵੇਗਾ |

ਜਲੰਧਰ-ਪਾਣੀ 'ਚ ਆਈਫੋਨ ਡਿੱਗਣ ਤੇ ਉਸ ਦੇ ਖਰਾਬ ਹੋਣ ਤੋਂ ਬਚ ਜਾਣ ਵਾਲੀਆਂ ਕਈ ਖਬਰਾਂ ਤੁਸੀਂ ਪੜ੍ਹੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਹੈਰਾਨ ਕਰਨ ਵਾਲੀ ਖਬਰ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦੱਖਣੀ ਇੰਗਲੈਂਡ 'ਚ ਇਕ ਸਕੁਬਾ ਡਾਈਵਰ ਨੂੰ ਸਮੁੰਦਰ ਦੇ ਕਿਨਾਰੇ 30 ਫੁੱਟ ਪਾਣੀ ਦੇ ਅੰਦਰ ਇਕ ਆਈਫੋਨ ਮਿਲਿਆ। ਕੈਰਿਸ ਹੈਸੇਸੀ ਨਾਂ ਦੇ ਡਾਈਵਰ ਨੇ ਜਦੋਂ ਆਈਫੋਨ ਦੀ ਚਮਕਦੀ ਰੌਸ਼ਨੀ ਦੇਖੀ ਤਾਂ ਇਸ ਨੂੰ ਚੁੱਕਣ 'ਤੇ ਪਤਾ ਲੱਗਾ ਕਿ ਇਸ 'ਚ ਇਕ ਟੈਕਸਟ ਮੈਸੇਜ ਆਇਆ ਹੋਇਆ ਸੀ। ਰਿਪੋਰਟ ਮੁਤਾਬਕ ਲਗਭਗ ਦੋ ਦਿਨਾਂ (ਮਤਲਬ 48 ਘੰਟਿਆਂ) ਤੱਕ ਪਾਣੀ 'ਚ ਰਹਿਣ 'ਤੇ ਵੀ  iPhone 7 ਕੰਮ ਕਰ ਰਿਹਾ ਸੀ ਅਤੇ 84% ਤੱਕ ਬੈਟਰੀ ਬਚੀ ਹੋਈ ਸੀ।

ਜਲੰਧਰ— ਹੁਵਾਵੇ Mate 10 ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਕੰਪਨੀ ਨੇ ਕਿਹਾ ਸੀ ਕਿ ਇਸ ਸਮਾਰਟਫੋਨ ਲਈ ਅਪਡੇਟ ਰੋਲ ਆਊਟ ਨੂੰ ਜਾਰੀ ਰੱਖੇਗੀ ਜੋ ਇਸ 'ਚ ਕੁਝ ਹਾਈ-ਐਂਡ ਫੀਚਰਸ ਦੀ ਪੇਸ਼ਕਸ਼ ਕਰੇਗੀ। ਕੰਪਨੀ ਆਪਣੇ ਇਸ ਵਾਅਦੇ ਨੂੰ ਕਿਤੇ ਨਾ ਕਿਤੇ ਸੱਚ ਸਾਬਤ ਕਰ ਰਹੀ ਹੈ। ਪਿਛਲੇ ਸਾਲ ਕੰਪਨੀ ਨੇ Mate 10 ਲਈ ਇਕ ਅਪਡੇਟ ਰਿਲੀਜ਼ ਕੀਤੀ ਸੀ ਜੋ ਹੁਵਾਵੇ ਪੀ 20 ਵਰਗਾ ਲਾਂਚ ਐਕਸਪੋਜ਼ਰ ਕੈਮਰਾ ਫੀਚਰ ਲੈ ਕੇ ਆਈ ਸੀ। ਹੁਣ ਸਮਾਰਟਫੋਨ ਨੂੰ ਨਵੀਂ EMUI 8.1 ਅਪਡੇਟ ਮਿਲ ਰਹੀ ਹੈ ਜੋ ਇਸ ਵਿਚ 960 FPS 'ਤੇ ਸਲੋ-ਮੋਸ਼ਨ ਵੀਡੀਓ ਰਿਕਾਰਡਿੰਗ ਫੀਚਰ ਲੈ ਕੇ ਆ ਰਹੀ ਹੈ। ਇਹ ਫੀਚਰ ਫਿਲਹਾਲ ਸੈਮਸੰਗ ਗਲੈਕਸੀ ਐੱਸ 9, ਗਲੈਕਸੀ ਐੱਸ 9 ਪਲੱਸ, ਸੋਨੀ ਐਕਸਪੀਰੀਆ ਜ਼ੈੱਡ 1 ਅਤੇ ਹੁਵਾਵੇ ਪੀ 20 ਪ੍ਰੋ ਵਰਗੇ ਫਲੈਗਸ਼ਿਪ ਸਮਾਰਟਫੋਨਸ 'ਤੇ ਉਪਲੱਬਧ ਹੈ।

ਜਲੰਧਰ- ਭਾਰਤ ਦੀ ਪਹਿਲੀ ਈਕੋ ਫ੍ਰੈਂਡਲੀ ਹਾਈਪਰਕਾਰ "ਸ਼ੂਲ" ਨੂੰ ਗੁਡਵੁਡ ਫੇਸਟਿਵਲ ਆਫ ਸਪੀਡ 'ਚ ਪੇਸ਼ ਕਰ ਦਿੱਤੀ ਗਿਆ ਹੈ। ਇਸ ਹਾਇਪਰਕਾਰ 'ਚ ਈਕੋ ਫ੍ਰੈਂਡਲੀ ਟਰਬਾਈਨ ਇਲੈਕਟ੍ਰਿਕ ਪਾਵਰਟ੍ਰੇਨ ਹੈ ਜੋ ਕਿ ਕਾਰਾਂ 'ਚ ਜ਼ਿਆਦਾਤਰ ਦੇਖਣ ਨੂੰ ਨਹੀਂ ਮਿਲਦਾ ਹੈ । ਇਸ ਨੂੰ Chunky Vazirani ਨੇ ਤਿਆਰ ਕੀਤਾ ਹੈ ਜੋ ਕਿ ਨਵੀਂ ਭਾਰਤੀ ਕੰਪਨੀ Vazirani Automotive ਦੇ ਕੋਅ-ਫਾਊਂਡਰ ਅਤੇ ਚੀਫ ਡਿਜ਼ਾਈਨਰ ਹਨ। ਇਨ੍ਹਾਂ ਨੇ Sahara Force india ਦੀ ਫਾਰਮੂਲਾ ਵਨ ਟੀਮ ਦੇ ਨਾਲ ਵੀ ਕੰਮ ਕੀਤਾ ਹੈ।

Most Read

  • Week

  • Month

  • All