Colors: Cyan Color

ਜਲੰਧਰ- ਗੂਗਲ ਨੇ ਐਂਡ੍ਰਾਇਡ ਪੀ ਦੇ ਤੀਜੇ ਬੀਟਾ ਵਰਜ਼ਨ ਦੀ ਅਪਡੇਟ ਹਾਲ ਹੀ 'ਚ ਪਿਕਸਲ ਯੂਜ਼ਰਸ ਲਈ ਇਸ ਮਹੀਨੇ ਦੀ ਸ਼ੁਰੂਆਤ 'ਚ ਦਿੱਤੀ ਸੀ। ਉਥੇ ਹੀ ਹੁਣ ਇਸ ਅਪਡੇਟ ਨੂੰ ਨੋਕੀਆ 7 ਐਕਸ ਯੂਜ਼ਰਸ ਲਈ ਰੋਲ ਆਊਟ ਕਰ ਦਿੱਤੀ ਗਈ ਹੈ। ਇਸ ਸਾਲ ਦੀ ਸ਼ੁਰੂਆਤ 'ਚ ਗੂਗਲ ਨੇ ਐਲਾਨ ਕੀਤਾ ਸੀ ਕਿ ਥਰਡ-ਪਾਰਟੀ OEMs ਵੀ ਪ੍ਰੀਵਿਊ ਬਿਲਡ ਦਾ ਫਾਇਦਾ ਲੈ ਸਕਣਗੇ।

ਜਲੰਧਰ- ਇੰਡੀਆ ਕਾਵਾਸਾਕੀ ਮੋਟਰਸ ਨੇ ਆਪਣੀ ਕਲਾਸਿਕ ਤੇ ਰੈਟਰੋ ਮੋਟਰਸਾਈਕਲ Z900RS ਨੂੰ ਨਵੇਂ ਕਲਰ 'ਚ ਲਾਂਚ ਕੀਤੀ ਹੈ। ਕਾਵਾਸਾਕੀ Z900RS ਨੂੰ ਬਲੈਕ ਕਲਰ 'ਚ ਉਤਾਰੀ ਹੈ, ਜਿਸ ਦੀ ਕੀਮਤ 15.30 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਦਸ ਦਈਏ ਕਿ ਇਸ ਸਾਲ ਫਰਵਰੀ 2018 'ਚ ਇਸ ਦਾ ਕੈਂਡੀ ਟੋਨ ਆਰੇਂਜ ਕਲਰ ਆਪਸ਼ਨ ਵੀ ਲਾਂਚ ਕੀਤਾ ਗਿਆ ਸੀ । ਕਾਵਾਸਾਕੀ Z900RS ਕਾਵਾਸਾਕੀ Z900 'ਤੇ ਆਧਾਰਿਤ ਹੈ 'ਤੇ ਇਸ ਦੀ ਲੁੱਕ 1970 ਦੀ ਮਸ਼ਹੂਰ ਕਾਵਾਸਾਕੀ Z1 ਤੋਂ ਪ੍ਰੇਰਿਤ ਹੈ।

ਜਲੰਧਰ-ਸ਼ਿਓਮੀ ਦਾ ਸਹਾਇਕ ਬ੍ਰਾਂਡ ਹੂਮੀ (Huami) 24 ਜੁਲਾਈ ਨੂੰ ਭਾਰਤ 'ਚ ਦੋ ਡਿਵਾਈਸਿਜ਼ ਲਾਂਚ ਕਰਨ ਲਈ ਤਿਆਰੀ 'ਚ ਹੈ। ਇਹ ਬ੍ਰਾਂਡ ਚੀਨ ਦੇ ਬਾਜ਼ਾਰ 'ਚ ਫਿਟਨੈੱਸ ਟ੍ਰੈਕਰ ਅਤੇ ਸਮਾਰਟਵਾਚ ਬਣਾਉਣ ਲਈ ਜਾਣਿਆ ਜਾਂਦਾ ਹੈ। ਹੂਮੀ ਨੂੰ ਇਕ ਬ੍ਰਾਂਡ ਦੇ ਰੂਪ 'ਚ ਦੇਖਿਆ ਜਾਂਦਾ ਹੈ, ਜਿਸ ਦਾ ਉਦੇਸ਼ ਸਮਾਰਟ ਵਿਅਰਬੇਲ ਡਿਵਾਈਸਿਜ਼ ਨੂੰ ਆਪਣੇ ਮੁਕਾਬਲੇ ਤੋਂ ਜ਼ਿਆਦਾ ਵਧੀਆ ਫੀਚਰਸ ਨਾਲ ਘੱਟ ਕੀਮਤ 'ਚ ਪੇਸ਼ ਕਰਨਾ ਹੈ। ਸ਼ਿਓਮੀ ਆਪਣੇ ਸਮਾਰਟ ਵਿਅਰਬੇਲ ਸੈਗਮੈਂਟ 'ਚ ਲੀਡਰ ਹੈ। ਸ਼ਿਓਮੀ ਦਾ ਸਸਤਾ ਮੀ ਬੈਂਡ ਫਿਟਨੈੱਸ ਟ੍ਰੈਕਰ ਕਾਫੀ ਮਸ਼ਹੂਰ ਹੈ। ਹੂਮੀ ਹੁਣ ਅਗਲੇ ਹਫਤੇ ਭਾਰਤੀ ਬਾਜ਼ਾਰ 'ਚ ਦਾਖਲ ਹੁੰਦੇ ਸਮੇਂ ਅਮੇਜ਼ਫਿਟ ਬਿਪ (AmazeFit Bip) ਅਤੇ ਅਮੇਜ਼ਫਿਟ ਸਟ੍ਰੈਟੋਸ (AmazFit Stratos) ਸਮਾਰਟਵਾਚ ਲਾਂਚ ਕਰ ਸਕਦੀ ਹੈ। ਕੰਪਨੀ ਨੇ ਭਾਰਤੀ ਬਾਜ਼ਾਰ 'ਚ ਇਕ ਟੀਜ਼ਰ ਨਾਲ ਦਾਖਲ ਕਰਨ ਦੀ ਆਪਣੀ ਪਲਾਨਿੰਗ ਦਾ ਖੁਲਾਸਾ ਕੀਤਾ ਹੈ, ਜਿਸ 'ਚ ਟਵਿੱਟਰ 'ਤੇ ਇਕ ਰਾਊਂਡ ਡਾਇਲ ਨਾਲ ਇਕ ਹੋਰ ਡਿਵਾਈਸ ਨੂੰ ਵੀ ਦਿਖਾਉਂਦਾ ਹੈ, ਜੋ ਅਮੇਜ਼ਫਿਟ ਬਿਪ ਅਤੇ ਅਮੇਜ਼ਫਿਟ ਸਟ੍ਰੈਟੋਸ ਦੇ ਲਾਂਚ ਵੱਲ ਇਸ਼ਾਰਾ ਕਰਦਾ ਹੈ।

ਜਲੰਧਰ— ਵੋਡਾਫੋਨ ਗਾਹਕਾਂ ਲਈ ਚੰਗੀ ਖਬਰ ਹੈ ਕਿ ਕੰਪਨੀ ਨੇ ਆਣੇ 199 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਅਪਡੇਟ ਕਰ ਦਿੱਤਾ ਹੈ। ਅਪਡੇਟ ਹੋਣ ਤੋਂ ਬਾਅਦ ਇਸ ਪਲਾਨ 'ਚ ਗਾਹਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਡਾਟਾ ਮਿਲੇਗਾ।
ਟੈਲੀਕਾਮ ਦੀ ਰਿਪੋਰਟ ਮੁਤਾਬਕ, 199 ਰੁਪਏ ਦੇ ਇਸ ਰੀਚਾਰਜ 'ਚ ਵੋਡਾਫੋਨ ਗਾਹਕਾਂ ਨੂੰ ਹੁਣ ਰੋਜ਼ਾਨਾ 2.8 ਜੀ.ਬੀ. ਡਾਟਾ 28 ਦਿਨਾਂ ਤਕ ਮਿਲੇਗਾ। ਇਸ ਤੋਂ ਪਹਿਲਾਂ ਇਸ ਪਲਾਨ 'ਚ ਰੋਜ਼ਾਨਾ 1.4 ਜੀ.ਬੀ. 2ਜੀ/3ਜੀ/4ਜੀ/ ਡਾਟਾ ਮਿਲਦਾ ਸੀ। ਹੁਣ ਇਸ ਅਪਡੇਟ ਤੋਂ ਬਾਅਦ ਗਾਹਕਾਂ ਨੂੰ 28 ਦਿਨਾਂ 'ਚ ਕੁਲ 78.4 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪੈਕ 'ਚ ਅਨਲਿਮਟਿਡ ਵੁਆਇਸ ਕਾਲ ਦੀ ਵੀ ਸੁਵਿਧਾ ਮਿਲੇਗੀ। ਹਾਲਾਂਕਿ, ਅਨਲਿਮਟਿਡ ਕਾਲ ਦੇ ਨਾਲ ਸ਼ਰਤ ਇਹ ਹੈ ਕਿ ਗਾਹਕ ਰੋਜ਼ਾਨਾ 250 ਮਿੰਟ ਅਤੇ ਹਫਤੇ 'ਚ 1000 ਮਿੰਟ ਹੀ ਮੁਫਤ ਕਾਲ ਕਰ ਸਕਦੇ ਹਨ। ਇਸ ਪਲਾਨ 'ਚ ਐੱਸ.ਐੱਮ.ਐੱਸ. ਦੀ ਸੁਵਿਧਾ ਵੀ ਨਹੀਂ ਮਿਲੇਗੀ।

ਜਲੰਧਰ— ਸ਼ਿਓਮੀ ਮੀ ਮੈਕਸ 3 ਨੂੰ 19 ਜੁਲਾਈ ਨੂੰ ਚੀਨ 'ਚ ਲਾਂਚ ਕੀਤਾ ਜਾਣਾ ਹੈ। ਸ਼ਿਓਮੀ ਦੀ ਪੁਰਾਣੀ ਰਣਨਿਤੀ ਦੀ ਤਰ੍ਹਾਂ ਸ਼ਿਓਮੀ ਮੀ ਮੈਕਸ 3 ਦੀਆਂ ਤਸਵੀਰਾਂ ਅਤੇ ਸਪੈਸੀਫਿਕੇਸ਼ੰਸ ਜਨਤਕ ਕੀਤੇ ਜਾ ਚੁੱਕੇ ਹਨ। ਹੁਣ ਕੀਮਤ ਦੀ ਜਾਣਕਾਰੀ ਨੂੰ ਲੈ ਕੇ ਨਵਾਂ ਟੀਜ਼ਰ ਜਾਰੀ ਕੀਤਾ ਗਿਆ ਹੈ। ਬਿਹਤਰ ਕੁਆਲਿਟੀ ਦੀਆਂ ਤਸਵੀਰਾਂ ਜਨਤਕ ਕਰਨ ਤੋਂ ਬਾਅਦ ਸ਼ਿਓਮੀ ਦੇ ਸਹਿ-ਸੰਸਥਾਪਕ ਲਿਨ ਬਿਨ ਨੇ ਲਾਂਚ ਤੋਂ ਪਹਿਲਾਂ ਹੁਣ ਇਸ ਫੋਨ ਦੇ ਸਾਰੇ ਜ਼ਰੂਰੀ ਸਪੈਸੀਫਿਕੇਸ਼ਨ ਦੱਸ ਦਿੱਤੇ ਹਨ। ਯਾਦ ਰਹੇ ਕਿ ਮੀ ਮੈਕਸ 3 ਨੂੰ ਵੀਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 7:30 ਵਜੇ ਲਾਂਚ ਕੀਤਾ ਜਾਵੇਗਾ। ਫਿਲਹਾਲ, ਇਸ ਫੋਨ ਦੀ ਉਪਲੱਬਧਤਾ ਬਾਰੇ ਕੁਝ ਨਹੀਂ ਦੱਸਿਆ ਗਿਆ। ਅਸੀਂ ਇਸ ਦੀ ਵਿਕਰੀ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਕਰ ਸਕਦੇ ਹਾਂ।

ਜਲੰਧਰ : ਸਮੇਂ ਦੇ ਨਾਲ-ਨਾਲ ਸਮਾਰਟਵਾਚਸ ਦੀ ਵਰਤੋਂ ਕਾਫ਼ੀ ਵੱਧ ਗਈ ਹੈ, ਪਰ ਯੂਜ਼ਰਸ ਨੂੰ ਸਮੱਸਿਆ ਤੱਦ ਆਉਂਦੀ ਹੈ ਜਦੋਂ ਜ਼ਰੂਰਤ ਪੈਣ 'ਤੇ ਇਨ੍ਹਾਂ ਦੀ ਬੈਟਰੀ ਖਤਮ ਹੋ ਜਾਂਦੀ ਹੈ ਤੇ ਉਹ ਇਸ ਦੀ ਵਰਤੋਂ ਨਹੀਂ ਕਰ ਸਕਦੇ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਚੀਨ ਦੀ ਗੈਜੇਟ ਨਿਰਮਾਤਾ ਕੰਪਨੀ ਨੇ ਪਹਿਲੀ ਅਜਿਹੀ ਸਮਾਰਟਵਾਚ ਤਿਆਰ ਕੀਤੀ ਹੈ ਜਿਸ 'ਚ ਡਿਊਲ ਲੇਅਰ ਸਕ੍ਰੀਨ ਨੂੰ ਲਗਾਇਆ ਗਿਆ ਹੈ। ਮਤਲਬ ਇਸ 'ਚ ਇਕ OLED ਸਕ੍ਰੀਨ ਦੇ 'ਤੇ ਦੂਜੀ ਟਰਾਂਸਪੇਰੈਂਟ LED ਡਿਸਪਲੇਅ ਲੱਗੀ ਹੈ। ਸਮਾਰਟ ਮੋਡ ਨੂੰ ਆਨ ਕਰਨ 'ਤੇ OLED ਸਕ੍ਰੀਨ ਕੰਮ ਕਰਣਾ ਸ਼ੁਰੂ ਕਰ ਦਿੰਦੀ ਹੈ, ਉਥੇ ਹੀ ਇਸੈਂਸ਼ਿਅਲ ਮੋਡ ਨੂੰ ਆਨ ਕਰਨ 'ਤੇ ਪਿੱਛਲੀ ਸਕ੍ਰੀਨ ਬੰਦ ਹੋ ਜਾਂਦੀ ਹੈ ਤੇ LED ਡਿਸਪਲੇ ਕੰਮ ਕਰਨ ਲੱਗਦੀ ਹੈ ਜਿਸ ਦੇ ਨਾਲ ਲਾਜਵਾਬ ਬੈਟਰੀ ਬੈਕਅਪ ਮਿਲਦਾ ਹੈ।

Most Read

  • Week

  • Month

  • All