ਮੋਰਿਸ ਗੈਰੇਜ ਨੇ ਆਪਣੀ ਨਵੀਂ SUV ਐਕਸ ਮੋਸ਼ਨ ਦਾ ਕੰਸੈਪਟ ਕੀਤਾ ਪੇਸ਼

ਮੋਰਿਸ ਗੈਰੇਜ (M7) ਮੋਟਰਸ ਨੇ ਬੀਜਿੰਗ ਮੋਟਰ ਸ਼ੋਅ 2018 'ਚ ਆਪਣੀ ਨਵੀਂ ਐਕਸ-ਮੋਸ਼ਨ ਐੈੱਸ. ਯੂ. ਵੀ. ਦਾ ਕੰਸੈਪਟ ਮਾਡਲ ਪੇਸ਼ ਕੀਤਾ ਹੈ। ਐਕਸ-ਮੋਸ਼ਨ ਐੱਸ. ਯੂ.

ਵੀ. 'ਚ ਫੁਲ ਇਲੈਕਟ੍ਰਿਕ ਸਪੋਰਟਸ ਕਾਰ ਕਾਂਸੈਪਟ MG ਈ-ਮੋਸ਼ਨ ਵਾਲਾ ਡਿਜ਼ਾਇਨ ਦਿੱਤਾ ਗਿਆ ਹੈ। ਇਸ ਦਾ ਡਿਜ਼ਾਇਨ ਕਾਫ਼ੀ ਬਿਹਤਰ ਦਿੱਤਾ ਗਿਆ ਹੈ ਅਤੇ ਸਭ ਤੋਂ ਚੰਗੀ ਗੱਲ ਕਾਰ 'ਚ ਵੱਡੀ ਗਰਿਲ ਦੇ ਨਾਲ ਮਸਕੁਲਰ ਬੰਪਰ ਅਤੇ ਸ਼ਾਰਪ ਹੈੱਡਲੈਂਪਸ ਦਿੱਤੇ ਗਏ ਹਨ। ਐਕਸ-ਮੋਸ਼ਨ 'ਚ ਦੇ ਅਲੌਏ ਡਿਜ਼ਾਇਨ 'ਚ ਹਰੀਕੇਨ ਵਾਲਾ ਡਿਜ਼ਾਇਨ ਦਿੱਤਾ ਗਿਆ ਹੈ।PunjabKesari

ਐਕਸ-ਮੋਸ਼ਨ ਐੈੱਸ. ਯੂ. ਵੀ ਕਾਂਸੈਪਟ 'ਚ ਫੁਲੀ ਕੁਨੈੱਕਟਿਡ ਅਤੇ Roewe RX8 SUV ਵਾਲਾ ਪਲੇਟਫਾਰਮ ਸ਼ੇਅਰ ਕੀਤਾ ਜਾਵੇਗਾ। RX8 'ਚ 2.0 ਲਿਟਰ ਟਰਬੋਚਾਰਜਡ ਇੰਜਣ ਦਿੱਤਾ ਜਾਵੇਗਾ। ਜੋ 220bhp ਦੀ ਪਾਵਰ ਅਤੇ 360Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਐਕਸ-ਮੋਸ਼ਨ 'ਚ ਇਲੈਕਟ੍ਰਿਕ ਪਾਵਰਟ੍ਰੇਨ ਵੀ ਦਿੱਤੀ ਜਾਵੇਗੀ।PunjabKesari

ਕਾਰ 'ਚ ਕੁਨੈੱਕਟੀਵਿਟੀ ਇੰਟੈਲੀਜੇਂਸ ਅਤੇ ਇੰਫੋਰਮੇਸ਼ਨ ਸ਼ੇਅਰਿੰਗ ਟੈਕਨਾਲੌਜੀ SAIC ਦੁਆਰਾ ਦਿੱਤੀ ਜਾਵੇਗੀ। ਬਾਜ਼ਾਰ 'ਚ ਲਾਂਚ ਹੋਣ ਤੋਂ ਬਾਅਦ ਇਸ ਨੂੰ MG ZS ਅਤੇ MG 7S ਦੇ 'ਤੇ ਪੁਜ਼ਿਸ਼ਨ ਕੀਤਾ ਜਾਵੇਗਾ।

Most Read

  • Week

  • Month

  • All