ਡੁਕਾਟੀ ਨੇ ਭਾਰਤ 'ਚ ਲਾਂਚ ਕੀਤੀ ਆਪਣੀ ਨਵੀਂ ਦਮਦਾਰ Monster 821 ਬਾਈਕ

ਡੁਕਾਟੀ ਨੇ ਭਾਰਤ 'ਚ ਆਪਣੀ ਨਵੀਂ ਅਪਡੇਟਡ ਬਾਈਕ ਡੁਕਾਟੀ ਮਾਂਸਟਰ 821 ਨੂੰ ਭਾਰਤ 'ਚ ਲਾਂਚ ਕਰ ਦਿੱਤੀ ਹੈ। ਜਿਸ ਦੀ ਐਕਸ ਸ਼ੋਅ ਰੂਮ ਕੀਮਤ 9.51 ਲੱਖ ਰੁਪਏ ਰੱਖੀ ਗਈ ਹੈ, ਖਾਸ ਗੱਲ ਇਹ ਹੈ ਕਿ ਡੁਕਾਟੀ ਇੰਡੀਆ ਨੇ ਇਸ ਬਾਈਕ ਨੂੰ ਟਵਿੱਟਰ ਰਾਹੀਂ ਲਾਂਚ ਕੀਤਾ ਹੈ ਜੋ ਇਕ ਫੁੱਲ ਡਿਜੀਟਲ ਲਾਂਚ ਕਿਹਾ ਜਾ ਸਕਦਾ ਹੈ। ਪਿਛਲੇ ਮਾਡਲ ਨਾਲ ਤੁਲਨਾ ਕੀਤੀ ਜਾਵੇ ਤਾਂ

ਕੰਪਨੀ ਨਵੀਂ ਡੁਕਾਟੀ 821 ਕਾਫੀ ਸਾਰੀਆਂ ਨਵੀਆਂ ਅਪਡੇਟਸ ਦੇ ਨਾਲ ਲਾਂਚ ਹੋਈ ਹੈ। ਇਨ੍ਹਾਂ 'ਚੋ ਸਭ ਤੋਂ ਜ਼ਿਆਦਾ ਗੌਰ ਕੀਤੇ ਜਾਣ ਵਾਲਾ ਬਦਲਾਅ ਬਾਈਕ ਦਾ BS-IV ਐਮੀਸ਼ਨ ਨਾਰਮਸ 'ਤੇ ਖਰ੍ਹਾ ਉਤਰਨਾ ਹੈ, ਇਸ ਦੇ ਨਾਲ ਹੀ ਬਾਈਕ 'ਚ ਹੋਰ ਵੀ ਕਈ ਵੱਡੇ ਬਦਲਾਅ ਹੋਏ ਹਨ।PunjabKesari

ਬਾਈਕ 'ਚ ਹਨ ਹਾਈਟੈੱਕ ਫੀਚਰਸ
ਡੁਕਾਟੀ ਇੰਡੀਆ ਨੇ ਨਵੀਂ ਮਾਂਸਟਰ 821'ਚ ਦਮਦਾਰ ਬਾਡੀ ਦੇ ਨਾਲ ਮਾਂਸਟਰ 1200 ਤੋਂ ਲਿਆ ਗਿਆ ਹੈੱਡਲੈਂਪ ਲਗਾਇਆ ਹੈ। ਬਾਈਕ ਦੇ ਨਾਲ ਡੁਕਾਟੀ ਨੇ ਫੁੱਲ-ਕਲਰ ਟੀ. ਐੱਫ. ਟੀ. ਇੰਸਟਰੂਮੈਂਟ ਪੈਨਲ ਲਗਾਇਆ ਹੈ ਅਤੇ ਬਾਈਕ ਦਾ ਪਿੱਛਲਾ ਹਿੱਸਾ ਫਿਲਹਾਲ ਵਿਕ ਰਹੀ ਮਾਂਸਟਰ ਜਿਹੀ ਹੀ ਵਿਖਾਈ ਪੈਂਦਾ ਹੈ। ਬਾਈਕ ਦੇ ਨਾਲ ਡੁਕਾਟੀ ਨੇ ਨਵਾਂ ਇਲੈਕਟ੍ਰਾਨਿਕ ਪੈਕੇਜ ਦਿੱਤਾ ਹੈ ਜਿਸ 'ਚ ਡੁਕਾਟੀ ਸੇਫਟੀ ਪੈਕ ਸ਼ਾਮਿਲ ਹੈ।PunjabKesari

ਇਸ 'ਚ ਦਿੱਤੇ ਹਨ ਤਿੰਨ ਰਾਈਡਿੰਗ ਮੋਡਸ
ਮਾਂਸਟਰ 821 'ਚ ਜੀਨ ਲੈਵਲ ਬਾਸ਼ ABS, 8 ਲੈਵਲ ਵਾਲਾ ਟ੍ਰੈਕਸ਼ਨ ਕੰਟਰੋਲ ਅਤੇ ਤਿੰਨ ਰਾਈਡਿੰਗ ਮੋਡਸ-ਅਰਬਨ, ਟੂਰਿੰਗ ਅਤੇ ਸਪੋਰਟ ਦਿੱਤੇ ਗਏ ਹਨ।

Monster 821 'ਚ 821 ਸੀ. ਸੀ. ਟੈਸਟਾਸਟ੍ਰੇਟਾ ਐੱਲ ਟਵਿਨ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 9,250 ਆਰ, ਪੀ, ਐੈੱਮ 'ਤੇ 108 ਬੀ. ਐੱਚ. ਪੀ ਦਾ ਪਾਵਰ ਅਤੇ 7,750 ਆਰ.ਪੀ. ਐੱਮ. 'ਤੇ 86 ਨਿਊਟਨ ਮੀਟਰ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ 'ਚ ਆਪਸ਼ਨਲ ਬਾਈ ਡਾਇਰੈਕਸ਼ਨਲ ਕਵਿੱਕ ਸ਼ਿਫਟਰ ਅਤੇ ਇਕ ਸਲਿਪਰ ਕਲਚ ਦਿੱਤਾ ਗਿਆ ਹੈ। ਇਸ 'ਚ ਨਵਾਂ ਡਬਲ ਬੈਰੇਲ ਐਗਜਾਸਟ ਵੀ ਹੈ। ਹੁਣ ਇਹ ਬਾਈਕ ਬੀ. ਐੈੱਸ4 ਨਾਰਮਸ ਦੇ ਹਿਸਾਬ ਨਾਲ ਤਿਆਰ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਵੀਂ ਬਾਈਕ 18.51 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਇਲੇਜ ਦੇ ਸਕਦੀ ਹੈ।

Most Read

  • Week

  • Month

  • All