ਭਾਰਤ 'ਚ ਇਸੇ ਸਾਲ ਟਾਟਾ ਦੀਆਂ ਇਹ 2 ਖਾਸ ਕਾਰਾਂ ਹੋਣਗੀਆਂ ਪੇਸ਼

ਭਾਰਤੀ ਕਾਰ ਬਾਜ਼ਾਰ 'ਚ ਇਸ ਸਾਲ ਕਈ ਨਵੀਆਂ ਕਾਰਾ ਪੇਸ਼ ਹੋਣ ਵਾਲੀਆਂ ਹਨ। ਟਾਟਾ ਮੋਟਰਸ ਵੀ ਇਸ ਸਾਲ ਫੈਸਟਿਵ ਸੀਜ਼ਨ ਤੱਕ ਆਪਣੀਆਂ ਦੋ ਖਾਸ ਕਾਰਾਂ ਨੂੰ ਲਾਂਚ ਕਰਨ ਲਈ ਤਿਆਰੀ 'ਚ ਹੈ।  ਟਾਟਾ ਨੇ ਆਪਣੀ ਪਰਫਾਰਮੇਂਸ ਸੇਡਾਨ ਟਿਗੋਰ JTP ਨੂੰ ਆਟੋ ਐਕਸਪੋ ਦੌਰਾਨ ਪੇਸ਼ ਕੀਤੀ ਸੀ। ਕੰਪਨੀ ਨੇ ਇਸ ਕਾਰ ਨੂੰ ਜੈਮ ਆਟੋ ਨਾਲ ਮਿਲ ਕੇ ਡਿਵੈਲਪ ਕੀਤਾ ਹੈ। JTP ਭਾਰਤੀ ਬਾਜ਼ਾਰ 'ਚ ਸਭ ਤੋਂ ਸਸਤੀ ਹਾਟ ਸੇਡਾਨ ਹੋਵੇਗੀ। ਇਸ 'ਚ ਲੋਅਰਡ ਸਸਪੈਂਸ਼ਨ, ਨਵਾਂ ਏਅਰ ਡੈਮਸ,

ਬਾਨਟ 'ਤੇ ਏਅਰ ਸਕੂਪਸ, ਨਵਾਂ ਸਮੋਕਡ ਹੈੱਡਲੈਂਪਸ ਅਤੇ ਬਾਡੀ ਕਿਟ ਦਿੱਤੀ ਜਾਵੇਗੀ। ਬਾਡੀ ਕਿਟ 'ਚ ਸਾਈਡ ਸਕਰਟ ਅਤੇ ਰਿਅਰ ਡਿਫਿਊਜ਼ਰ ਦਿੱਤਾ ਗਿਆ ਹੈ ਪਰ ਇਸਦੇ ਆਉਟਪੁੱਟ ਅਤੇ ਐਗਜਾਸਟ ਸਿਸਟਮ ਨੂੰ ਪਰਫਾਰਮੇਂਸ ਲਈ ਸੁਧਾਰਿਆ ਜਾਵੇਗਾ। ਇਹ ਇੰਜਣ 108 ਬੀ. ਐੱਚ. ਪੀ.  ਪਾਵਰ ਅਤੇ 150 ਐੱਨ. ਐੱਮ. ਟਾਰਕ ਜਨਰੇਟ ਕਰਦਾ ਹੈ। ਇੰਜਣ 5 ਸਪੀਡ ਮੈਨੂਅਲੀ ਟਰਾਂਸਮਿਸ਼ਨ ਨਾਲ ਲੈਸ ਹੈ। ਇਸ ਦੀ ਸੰਭਵ ਕੀਮਤ 8 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਹੋ ਸਕਦੀ ਹੈ।


ਟਾਟਾ ਨੇ ਪਹਿਲਾਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਟਿਗੋਰ ਤੋਂ ਇਲਾਵਾ ਆਪਣੀ ਹੈਚਬੈਕ ਟਿਆਗੋ ਦੇ ਹਾਟ ਵਰਜ਼ਨ 'ਤੇ ਕੰਮ ਕਰ ਰਹੀਂ ਹੈ। ਟਿਆਗੋ JTP ਨੂੰ ਵੀ ਆਟੋ ਐਕਸਪੋ 2018 'ਚ ਪੇਸ਼ ਕੀਤਾ ਗਿਆ ਸੀ। ਇਸ ਹਾਟ ਹੈਚਬੈਕ 'ਚ ਵੀ ਟਿਗੋਰ ਵਰਗੇ ਬਦਲਾਅ ਕੀਤੇ ਜਾਣਗੇ। ਟਿਗੋਰ JTP 'ਚ ਸਮੋਕਡ ਹੈੱਡਲੈਂਪਸ, ਬਾਨਟ ਸਕੂਪਸ, ਬਾਡੀ ਕਿਟ ਅਤੇ ਰਿਅਰ ਡਿਫਿਊਜ਼ਰ ਦਿੱਤਾ ਗਿਆ ਹੈ। ਇਸ ਨਾਲ ਹੀ ਟਾਟਾ ORVMs 'ਤੇ ਰੈੱਡ ਕਲਰ ਅਤੇ ਬਲੈਕ ਕਲਰ ਰੂਫ ਨਾਲ ਸਪੋਰਟੀ ਲੁਕ ਦੇਵੇਗੀ। ਇੰਜਣ ਦੀ ਗੱਲ ਕਰੀਏ ਤਾਂ ਕਾਰ 'ਚ ਨੈਕਸਸ ਵਾਲਾ 1.2 ਲਿਟਰ ਰੈਵੋਟ੍ਰਾਨ ਟਰਬੋ ਪੈਟਰੋਲ ਇੰਜਣ ਦੇਵੇਗੀ। ਇਹ ਇੰਜਣ 108 ਬੀ. ਐੱਚ. ਪੀ. ਪਾਵਰ ਅਤੇ 150 ਐੱਨ. ਐੱਮ. ਟਾਰਕ ਜਨਰੇਟ ਕਰੇਗਾ। ਇਸ ਦੀ ਸੰਭਵ ਕੀਮਤ 6.50 ਲੱਖ ਰੁਪਏ ਤੋਂ ਲੈ ਕੇ 7 ਲੱਖ ਰੁਪਏ(ਐਕਸ -ਸ਼ੋਰੂਮ ਦਿੱਲੀ) ਹੋਵੇਗੀ।

 
ਇਨ੍ਹਾਂ ਨਾਲ ਹੋਵੇਗਾ ਮੁਕਾਬਲਾ-
ਭਾਰਤ 'ਚ ਟਾਟਾ ਟਿਗੋਰ  JTP ਅਤੇ ਟਾਟਾ ਤਿਆਗੋ  JTP ਦਾ ਮੁਕਾਬਲਾ ਹੁੰਡਾਈ i20, ਪੋਲੋ ਕ੍ਰਾਸ ਬਲੈਨੋ ਆਰ. ਐੱਸ. ਟੋਇਟਾ ਆਈਟੋਇਸ (itios) ਕ੍ਰਾਸ ਅਤੇ ਫੋਰਡ ਫ੍ਰੀ ਸਟਾਇਲ ਨਾਲ ਹੋਵੇਗਾ।