ਇਸ ਸਾਲ ਦੁਨੀਆ ਦੇ ਸਾਹਮਣੇ ਪੇਸ਼ ਹੋ ਸਕਦੀ ਹੈ ਟੌਇਟਾ ਦੀ ਇਹ ਨਵੀਂ ਸੇਡਾਨ ਕਾਰ

ਸਿਡਾਨ ਕਾਰ ਸੈਗਮੈਂਟ 'ਚ ਟੌਇਟਾ ਇਸ ਸਾਲ ਦੇ ਅੰਤ ਤੱਕ ਆਪਣੀ ਨਵੀਂ ਕੋਰੋਲਾ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰੇਗੀ, ਇਕ ਵਾਰ ਫਿਰ ਇਹ ਕਾਰ ਟੈਸਟਿੰਗ ਦੇ ਦੌਰਾਨ ਨਜ਼ਰ ਆਈ। ਨਵੀਂ ਕੋਰੋਲਾ ਸੇਡਾਨ ਦੀ ਲੁੱਕ ਕੰਪਨੀ ਦੀ ਹੀ ਨਵੀਂ ਕੋਰੋਲਾ ਹੈਚਬੈਕ ਨਾਲ ਮਿਲਦਾ ਹੈ। ਕੋਰੋਲਾ ਹੈਚਬੈਕ ਨੂੰ ਕੰਪਨੀ ਨੇ ਜਿਨੇਵਾ ਮੋਟਰ ਸ਼ੋਅ-2018 'ਚ ਪੇਸ਼ ਕੀਤਾ ਸੀ।


ਨਵੀਂ ਕੋਰੋਲਾ ਸਿਡਾਨ ਨੂੰ ਕੰਪਨੀ ਦੇ ਨਵੇਂ ਮਡਿਊਲਰ ਟੀ. ਐੱਨ. ਜੀ. ਏ. ਪਲੇਟਫਾਰਮ 'ਤੇ ਤਿਆਰ ਕੀਤਾ ਜਾਵੇਗਾ, ਤੁਹਾਨੂੰ ਦੱਸ ਦਈਏ ਕਿ ਇਸ ਪਲੇਟਫਾਰਮ 'ਤੇ ਪ੍ਰਿਅਸ, ਕੈਮਰੀ ਅਤੇ ਕੋਰੋਲਾ ਹੈਚਬੈਕ ਵੀ ਬਣੀ ਹੈ। PunjabKesari

ਇੰਜਣ
ਜਾਣਕਾਰੀ ਮੁਤਾਬਕ ਨਵੀਂ ਕੋਰੋਲਾ 'ਚ ਨਵਾਂ 2.0 ਲਿਟਰ ਪੈਟਰੋਲ ਇੰਜਣ ਮਿਲ ਸਕਦਾ ਹੈ ਜੋ ਇਸ ਦੇ ਮੌਜੂਦਾ ਮਾਡਲ 'ਚ ਲੱਗੇ 1.8 ਲਿਟਰ ਪੈਟਰੋਲ ਇੰਜਣ ਦੀ ਜਗ੍ਹਾ ਲਵੇਗਾ। ਇੰਜਣ ਦੇ ਨਾਲ 6-ਸਪੀਡ ਮੈਨੂਅਲ ਅਤੇ ਸੀ. ਵੀ. ਟੀ. ਗਿਅਰਬਾਕਸ ਦੀ ਆਪਸ਼ਨ ਮਿਲੇਗੀ। ਇਹ ਇੰਜਣ ਪਹਿਲਾਂ ਤੋਂ ਜ਼ਿਆਦਾ ਪਾਵਰਫੁੱਲ ਅਤੇ ਜ਼ਿਆਦਾ ਮਾਇਲੇਜ ਵਾਲਾ ਹੈ।PunjabKesari
ਟੌਇਟਾ ਨੇ ਨਵੀਂ ਕੋਰੋਲਾ ਸਿਡਾਨ ਨੂੰ ਕੀਨ ਲੁਕ ਡਿਜ਼ਾਇਨ ਥੀਮ 'ਤੇ ਤਿਆਰ ਕੀਤਾ ਹੈ ਅਤੇ ਇਸ ਥੀਮ 'ਤੇ ਕੋਰੋਲਾ ਹੈਚਬੈਕ ਵੀ ਬਣੀ ਹੈ। ਇਸ 'ਚ ਨਵੀਂ ਟ੍ਰੈਪਜੋਡਿਅਲ ਗਰਿਲ ਦਿੱਤੀ ਗਈ ਹੈ। ਕੋਰੋਲਾ ਸੇਡਾਨ 'ਚ ਹੈਚਬੈਕ ਮਾਡਲ ਦੀ ਤਰ੍ਹਾਂ ਜੇ ਆਕਾਰ ਵਾਲੇ ਬਾਏ-ਬੀਮ ਐੱਲ. ਈ. ਡੀ. ਹੈੱਡਲੈਂਪਸ ਦਿੱਤੇ ਜਾ ਸਕਦੇ ਹਨ। ਨਵੀਂ ਕੋਰੋਲਾ 'ਚ ਪਤਲੇ ਰੈਪਰਾਊਂਡ ਟੇਲਲੈਂਪਸ ਦੇਖਣ ਨੂੰ ਮਿਲਣਗੇ।

Most Read

  • Week

  • Month

  • All