ਹੁੰਡਈ ਨੇ ਆਪਣੀ ਨਵੀਂ ਸੇਡਾਨ ਕਾਰ Lafesta ਤੋਂ ਚੁੱਕਿਆ ਪਰਦਾ

ਪੇਇਚਿੰਗ ਮੋਟਰ ਸ਼ੋਅ 'ਚ ਹੁੰਡਈ ਨੇ ਆਪਣੀ ਨਵੀਂ ਸੇਡਾਨ ਤੋਂ ਪਰਦਾ ਹਟਾਇਆ ਹੈ। ਇਸ ਦਾ ਨਾਂ Lafesta ਹੈ। ਅਜੇ ਇਸ ਨੂੰ ਸਿਰਫ ਚੀਨ 'ਚ ਵੇਚਿਆ ਜਾਵੇਗਾ ਅਤੇ ਇਹ ਕਾਰ ਹੁੰਡਈ ਐਲਾਂਟਰਾ 'ਤੇ ਬੇਸਡ ਹੈ। ਹਾਲਾਂਕਿ ਦੋਨਾਂ ਕਾਰਾਂ ਦਾ ਸਸਪੈਂਸ਼ਨ ਸੈੱਟਅਪ ਵੱਖ ਹੈ। ਇਹ ਚਾਰ ਦਰਵਾਜਿਆਂ ਵਾਲੀ ਸੇਡਾਨ ਹੈ ਪਰ ਇਸ 'ਚ ਕੂਪੇ ਵਰਗੀ ਸਵੂਫੀ ਰੂਫਲਾਈਨ ਹੈ ਅਤੇ ਇਹ ਸਪੋਰਟੀ ਲੁੱਕ ਦਿੰਦੀ ਹੈ।ਇਸ ਦਾ ਡਿਜ਼ਾਇਨ ਕਾਫ਼ੀ ਹੱਦ ਤੱਕ Le 6il Rouge ਦੇ ਕਾਂਸੈਪਟ ਮਾਡਲ ਵਰਗਾ ਹੈ ਜੋ ਕਿ ਜਿਨੇਵਾ ਮੋਟਰ ਸ਼ੋਅ 'ਚ ਪੇਸ਼ ਕੀਤਾ ਗਿਆ ਸੀ। ਇਹ ਕਾਰ 5lantra ਤੋਂ ਲੰਬੀ ਹੈ। ਇਸ 'ਚ 1.4 ਲਿਟਰ ਟਰਬੋ ਪੈਟਰੋਲ ਅਤੇ 1.6 ਲਿਟਰ ਟਰਬੋ ਪੈਟਰੋਲ ਦੇ ਇੰਜਣ ਆਪਸ਼ਨਸ ਹਨ। ਇਹ ਇੰਜਣ 130 ਅਤੇ 240 ਹਾਰਸਪਾਵਰ ਤਾਕਤ ਜਨਰੇਟ ਕਰਦੇ ਹਨ। ਦੋਨੋਂ ਹੀ ਇੰਜਣਾਂ ਨੂੰ 7 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਭਾਰਤ 'ਚ ਇਸ ਕਾਰ ਨੂੰ ਲਾਂਚ ਕਰਨ ਨੂੰ ਲੈ ਕੇ ਅਜੇ ਕੋਈ ਖਬਰ ਨਹੀਂ ਹੈ।

Most Read

  • Week

  • Month

  • All