2018 ਮਰਸਡੀਜ਼ ਬੈਂਜ਼ A-Class ਦਾ ਪ੍ਰੋਡਕਸ਼ਨ ਹੋਇਆ ਸ਼ੁਰੂ

ਬੀਜਿੰਗ ਮੋਟਰ ਸ਼ੋਅ 'ਚ ਪੇਸ਼ ਕਰਨ ਤੋਂ ਪਹਿਲਾਂ ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼-ਬੈਂਜ਼ ਏ-ਕਲਾਸ ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਨਵੀਂ ਏ-ਕਲਾਸ ਦਾ ਪ੍ਰੋਡਕਸ਼ਨ ਜਰਮਨੀ 'ਚ Stuttgart ਦੇ ਕੋਲ ਰੈਸਟਾਟ ਪਲਾਂਟ 'ਚ ਕਰ ਰਹੀ ਹੈ। ਸੀਰੀਅਲ ਪ੍ਰੋਡਕਸ਼ਨ ਦੀ ਸ਼ੁਰੂਆਤ 'ਚ ਮਰਸਡੀਜ਼ ਬੈਂਜ਼ ਕਾਰਸ ਦੇ ਡਿਵੀਜਨਲ ਬੋਰਡ ਆਫ ਮੈਂਬਰ, ਪ੍ਰੋਡਕਸ਼ਨ ਐਂਡ ਸਪਲਾਈ ਚੇਨ,

ਮਾਰਕਸ ਸ਼ਾਫਰ ਰੈਸਟਾਟ 'ਚ ਅਸੈਂਬਲੀ ਲਾਈਨ ਤੋਂ ਪਹਿਲਾਂ ਏ-ਕਲਾਸ ਨੂੰ ਚਲਾਇਆ।

ਜਰਮਨੀ ਕਾਰ ਨਿਰਮਾਤਾ ਕੰਪਨੀ ਨਵੀਂ ਏ-ਕਲਾਸ ਨੂੰ ਤਿੰਨ ਮਹਾਦੀਪਾ 'ਚ 5 ਪਲਾਂਟਸ 'ਚ ਮੈਨਿਊਫੈਕਚਰ ਕਰੇਗੀ ਅਤੇ ਇਸ ਚੌਥੀ ਜਨਰੇਸ਼ਨ ਕੰਪੈਕਟ ਮਾਡਲ ਨੂੰ ਰਿਪਲੇਸ ਕਰੇਗਾ , ਜੋ 2012 ਤੋਂ ਬਣਾਇਆ ਜਾ ਰਿਹਾ ਹੈ। ਦੱਸ ਦੱਈਏ ਕਿ ਕੰਪਨੀ ਆਪਣੀ ਨਵੀਂ ਏ-ਕਲਾਸ ਨੂੰ ਭਾਰਤ 'ਚ ਵੀ 2019 ਤੱਕ ਲਾਂਚ ਕਰੇਗੀ।

ਨਵੀਂ ਮਰਸਡੀਜ਼ ਬੈਂਜ਼ ਏ-ਕਲਾਸ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਦਾ ਫਰੰਟ ਏ-ਕਲਾਸ ਹੈਚਬੈਕ ਦੀ ਤਰ੍ਹਾਂ ਹੀ ਹੈ। ਇਸ ਦੇ ਨਾਲ ਹੀ ਇਸ 'ਚ ਸਿਗਨੇਚਰ ਡਾਇਮੰਡ-ਸਟਿਊਡਡ ਗ੍ਰਿਲ ਡਿਜ਼ਾਈਨ ਅਤੇ ਐੱਲ. ਈ. ਡੀ. ਹੈਂਡਲੈਂਪਸ ਦੇ ਨਾਲ ਆਈਬ੍ਰਾਊ ਜਿਹਾ ਹੀ ਐੱਲ. ਈ. ਡੀ. DRLs ਦਿੱਤਾ ਗਿਆ ਹੈ। ਫਰੰਟ ਬੰਪਰ ਨੂੰ ਇਸ ਦੇ ਮੌਜੂਦ ਹੈਚਬੈਕ ਸਟਾਈਲ ਤੋਂ ਲਿਆ ਗਿਆ ਹੈ ਅਤੇ ਇਸ 'ਚ ਵੱਡੀ ਇਨਟੇਕਸ ਦੇ ਨਾਲ ਬਲੈਕ ਟਵਿਨ ਪਾਰਟੀਸ਼ਨ ਬਲੈਡਸ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਦਾ ਕੁਝ ਪ੍ਰੋਫਾਈਲ ਨਵੀਂ ਸੀ. ਐੱਲ. ਐੱਸ. ਤੋਂ ਵੀ ਲਿਆ ਗਿਆ ਹੈ। ਇਸ ਦੇ ਨਾਲ ਹੀ ਇਸ 'ਚ ਸਪੋਰਟੀ ਟਵਿਨ 5 ਸਪੋਕ ਅਲੌਏ ਵ੍ਹੀਲਸ, ORVMs ਦੇ ਨਾਲ ਇੰਟੀਗ੍ਰੇਟਡ ਐੱਲ. ਈ. ਡੀ. ਟਰਨ ਸਿਗਨਲ ਲਾਈਟਸ ਅਤੇ ਬਲੈਕੈਂਡ ਬੀ-ਪਿਲਰ ਦਿੱਤਾ ਗਿਆ ਹੈ, ਜਿਸ ਦੀ ਵਜ੍ਹਾ ਤੋਂ ਨਵੀਂ ਏ-ਕਲਾਸ ਦੀ ਲੁੱਕ ਜ਼ਿਆਦਾ ਸਪੋਰਟੀ ਲੱਗ ਰਹੀ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਏ-ਕਲਾਸ 'ਚ ਇਸ ਦੀ ਹੈਚਬੈਕ ਵਾਲਾ ਹੀ 1.3 ਲੀਟਰ ਪੈਟਰੋਲ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 9 ਸਪੀਡ ਡੀ. ਸੀ. ਟੀ. ਗਿਅਰਬਾਕਸ ਅਤੇ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਲੈਸੈ ਹੋਵੇਗਾ।

 

Most Read

  • Week

  • Month

  • All