ਇੰਡੀਅਨ ਮੋਟਰਸਾਈਕਲ ਨੇ ਵਾਪਸ ਮੰਗਾਈਆਂ 3,341 ਬਾਈਕਸ, ਜਾਣੋ ਕਾਰਨ

ਇੰਡੀਅਨ ਮੋਟਰਸਾਈਕਲ ਨੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕਰੀਬ 3,341 ਯੂਨਿਟਸ ਨੂੰ ਰੀਕਾਲ ਕੀਤਾ ਹੈ। ਕੰਪਨੀ ਨੇ ਜਿਨ੍ਹਾਂ ਮਾਡਲਸ ਨੂੰ ਰੀਕਾਲ ਕੀਤਾ ਹੈ ਉਨ੍ਹਾਂ ਨੂੰ 2018 'ਚ ਹੀ ਅਮਰੀਕਾ 'ਚ ਬਣਾਇਆ ਗਿਆ ਹੈ। ਕੰਪਨੀ ਨੇ ਇਹ ਰੀਕਾਲ ਸਵਿੱਚ 'ਚ ਆਈ ਖਰਾਬੀ ਦੇ ਚੱਲਦੇ ਕੀਤਾ ਹੈ ਜਿਸ ਕਾਰਨ ਇਲੈਕਟ੍ਰਿਕ ਸ਼ਾਰਟ ਹੋ ਰਿਹਾ ਸੀ। ਇਸ ਕਾਰਨ ਚਾਬੀ ਨੂੰ ਫਾਬ ਦੇ ਨੇੜੇ ਲੈ ਕੇ ਜਾਣ 'ਤੇ ਹੀ ਬਾਈਕ ਆਪਣੇ-ਆਪ ਸਟਾਰਟ ਹੋ ਰਹੀ ਸੀ।


ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨੀਸਟ੍ਰੇਸ਼ਨ (NHTSA) ਨੇ ਕਿਹਾ ਕਿ ਇਹ ਨਾ ਸਿਰਫ ਖਤਰਨਾਕ ਹੈ ਸਗੋਂ ਕਾਰਬਨ ਮੋਨੋਆਕਸਾਈਡ ਜ਼ਹਿਰ ਕਾਰਨ ਵੀ ਹੋ ਸਕਦਾ ਹੈ, ਜੇਕਰ ਬਾਈਕ ਕਿਸੇ ਬੰਦ ਸਥਾਨ 'ਤੇ ਪਾਰਕ ਕੀਤੀ ਗਈ ਹੈ। ਮਿਨੇਸੋਟਾ ਸਥਿਤ ਕੰਪਨੀ ਨੇ 11 ਮਾਡਲਾਂ ਲਈ ਪਹਿਲਾਂ ਹੀ ਰੀਕਾਲ ਸ਼ੁਰੂ ਕਰ ਦਿੱਤਾ ਹੈ। ਅਜੇ ਤੱਕ ਦਸਤਾਵੇਜ਼ਾਂ 'ਚ ਦੱਸਿਆ ਗਿਆ ਕਿ ਬਾਈਕਸ 'ਚ ਆ ਰਹੀਆਂ ਉਨ੍ਹਾਂ ਖਰਾਬੀਆਂ ਦੇ ਚੱਲਦੇ ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਨਹੀਂ ਹੋਈ ਹੈ।
ਖਰਾਬ ਹੋਏ ਮਾਡਲਸ 'ਚ ਚੀਫਨੈੱਟ, ਚੀਫ, ਚੀਫ ਕਲਾਸਿਕ, ਚੀਫ ਡਾਰਕ ਹਾਰਸ, ਚੀਫਨੈੱਟ ਕਲਾਸਿਕ, ਚੀਫ ਵਿੰਟੇਜ, ਚੀਫਨੈੱਟ ਡਾਰਕ ਹਾਰਸ, ਚੀਫਨੈੱਟ ਏਲੀਟ, ਚੀਫਨੈੱਟ ਮਿਲਟਿਡ, ਸਪ੍ਰਿੰਗਫੀਲਡ ਅਤੇ ਸਪ੍ਰਿੰਗਫੀਲਡ ਡਾਰਕ ਹਾਰਸ ਸ਼ਾਮਲ ਹਨ।
ਇੰਡੀਅਨ ਮੋਟਰਸਾਈਕਲ ਮੁਤਾਬਕ ਰੀਕਾਲ ਕੀਤੀਆਂ ਜਾ ਰਹੀਆਂ ਬਾਈਕਸ 'ਚ ਖਰਾਬ ਸਵਿੱਚ ਨੂੰ ਮੁਫਤ 'ਚ ਰਿਪਲੇਸ ਕੀਤਾ ਜਾਵੇਗਾ। ਭਾਰਤ 'ਚ ਇੰਡੀਅਨ ਮੋਟਰਸਾਈਕਲ ਦੀਆਂ ਕੁਝ ਬਾਈਕਸ ਹੀ ਮੌਜੂਦ ਹਨ ਪਰ ਕੰਪਨੀ ਵਲੋਂ ਭਾਰਤ 'ਚ ਰੀਕਾਲ ਨੂੰ ਲੈ ਕੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਭਾਰਤ 'ਚ ਇੰਡੀਅਨ ਚੀਫ/ਚੀਫਨੈੱਟ ਲਾਈਨ-ਅਪ ਦੇ ਮਾਡਲਸ ਹਨ ਜਿਨ੍ਹਾਂ ਨੂੰ ਸੀ.ਬੀ.ਯੂ. ਰੂਟ ਰਾਹੀਂ ਵੇਚਿਆ ਜਾਂਦਾ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਭਾਰਤ 'ਚ ਇਨ੍ਹਾਂ ਮਾਡਲਸ ਨੂੰ ਵੀ ਰੀਕਾਲ ਕਰ ਸਕਦੀ ਹੈ।

 

Most Read

  • Week

  • Month

  • All