ਇੰਡੋਨੇਸ਼ੀਆ ਮੋਟਰ ਸ਼ੋਅ 'ਚ ਹੌਂਡਾ ਨੇ ਪੇਸ਼ ਕੀਤੀ RS Concept

ਜਪਾਨੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ 2018 ਇੰਟਰਨੈਸ਼ਨਲ ਮੋਟਰ ਸ਼ੋਅ 'ਚ ਆਪਣੀ ਨਵੀਂ ਛੋਟੀ ਆਰ.ਐੱਸ. ਕੰਸੈਪਟ ਤੋਂ ਪਰਦਾ ਹਟਾ ਲਿਆ ਹੈ। ਕੰਪਨੀ ਨੇ ਇਸ ਕਾਰ ਨੂੰ ਹੌਂਡਾ ਬ੍ਰਿਓ ਦੀ ਤਰ੍ਹਾਂ ਲੁੱਕ ਦਿੱਤੀ ਹੈ। ਹੌਂਡਾ ਨੇ ਇਸ ਛੋਟੇ ਆਕਾਰ ਦੇ ਆਰ.ਐੱਸ. ਕੰਸੈਪਟ ਨੂੰ ਸਪੋਰਟੀ ਕਾਰ ਬਣਾਇਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਪਣੀ ਇਸ ਕਾਰ 'ਚ ਕਈ ਨਵੇਂ ਫੀਚਰਸ ਨੂੰ ਸ਼ਾਮਲ ਕੀਤਾ ਹੈ ਜੋ ਇਸ ਨੂੰ ਹੋਰ ਵੀ ਖਾਸ ਬਣਾ ਰਹੇ ਹਨ।

ਇੰਜਣ
ਇਸ ਕਾਰ 'ਚ 1.2 ਲੀਟਰ ਦਾ ਵੀ.ਟੈੱਕ 4-ਸਿਲੈਂਡਰ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ 88 ਬੀ.ਐੱਚ.ਪੀ. ਦੀ ਪਾਵਰ ਅਤੇ 109 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਨ ਦੀ ਸਮਰਥਾ ਰੱਖਦਾ ਹੈ। ਹੌਂਡਾ ਨੇ ਕਾਰ ਨੂੰ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਹੈ।

ਡਿਜ਼ਾਇਨ
ਹੌਂਡਾ ਨੇ ਛੋਟੀ ਆਰ.ਐੱਸ. ਕੰਸੈਪਟ 'ਚ ਵੱਡੇ ਆਕਾਰ ਦਾ ਰੁਫ ਸਪਾਇਲਰ, ਵੱਡੇ ਅਲੌਏ ਵ੍ਹੀਲਸ ਅਤੇ ਪਿਛਲੇ ਹਿੱਸੇ 'ਚ ਫਾਕਸ ਡਿਫਿਊਜ਼ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਰ ਦੇ ਅਗਲੇ ਹਿੱਸੇ 'ਚ ਲੱਗੀ ਗ੍ਰਿੱਲ ਕੁਝ ਹੌਂਡਾ ਮੋਬਿਲੀਓ ਫੇਸਲਿਫਟ ਵਰਗੀ ਹੈ ਜੋ ਪਿਛਲੇ ਸਾਲ ਇੰਡੋਨੇਸ਼ੀਆ 'ਚ ਲਾਂਚ ਕੀਤੀ ਗਈ ਸੀ।

ਕੈਬਿਨ
ਕਾਰ ਦੇ ਕੈਬਿਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕਦੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ 'ਚ ਟੱਚਸਕਰੀਨ ਇੰਫੋਟੇਨਮੈਂਟ ਅਤੇ ਐਪਲ ਕਾਰ ਪਲੇਅ ਦੇ ਨਾਲ ਐਂਡਰਾਇਡ ਆਟੋ ਵਰਗੇ ਫੀਚਰਸ ਵੀ ਸ਼ਾਮਲ ਕਰੇਗੀ।

Most Read

  • Week

  • Month

  • All