ਰਾਇਲ ਐਨਫੀਲਡ ਦੀ ਇਸ ਦਮਦਾਰ ਬਾਈਕ ਦੀ ਡੀਲਰਸ਼ਿਪ 'ਤੇ ਸ਼ੁਰੂ ਹੋਈ ਵਿਕਰੀ

ਰਾਇਲ ਐਨਫੀਲਡ ਨੇ ਆਪਣੀ ਸਭ ਤੋਂ ਪਾਪੂਲਰ ਬਾਈਕ ਹਿਮਾਲਇਨ ਸਲੀਟ ਦੀ ਵਿਕਰੀ ਡੀਲਰਸ਼ਿਪ 'ਤੇ ਸ਼ੁਰੂ ਕਰ ਦਿੱਤੀ ਹੈ। (ਮੀਡੀਆ ਰਿਪੋਰਟਸ)। ਬਾਈਕ ਦੀ ਐਕਸ-ਸ਼ੋਅ ਰੂਮ ਕੀਮਤ 1.71 ਲੱਖ ਰੁਪਏ ਹੈ, ਜਿਸ 'ਚ ਨਵੇਂ ਬਾਡੀ ਕਲਰਸ ਅਤੇ ਪੈਟਰਨ ਨੂੰ ਸ਼ਾਮਿਲ ਕੀਤਾ ਹੈ। ਇਸ ਤੋਂ ਪਹਿਲਾਂ ਇਹ ਬਾਈਕ ਆਨਲਾਈਨ ਵਿਕਰੀ ਲਈ ਉਪਲੱਬਧ ਕਰਾਈ ਗਈ ਸੀ।

ਹਿਮਾਲਇਨ 'ਚ 411cc, ਸਿੰਗਲ ਸਿਲੰਡਰ, 4 ਸਟ੍ਰੋਕ, ਏਅਰ-ਕੂਲਡ, SOHC ਇੰਜਣ ਦਿੱਤਾ ਗਿਆ ਹੈ। ਇਹ ਇੰਜਣ 24.83PS@6500rpm ਦੀ ਪਾਵਰ ਅਤੇ 32.00Nm @4250rpm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। ਮੌਜੂਦਾ ਹਿਮਾਲਇਨ 'ਚ ਬ੍ਰੇਕਿੰਗ ਦੇ ਤੌਰ 'ਤੇ ਫਰੰਟ 'ਚ 300mm ਡਿਸਕ ਅਤੇ ਰਿਅਰ 'ਚ 240mm ਡਿਸਕ ਬ੍ਰੇਕ ਦਿੱਤੀ ਗਈ ਹੈ

Most Read

  • Week

  • Month

  • All