2017-18 'ਚ ਵਧੀ ਲਗਜ਼ਰੀ ਕਾਰਾਂ ਦੀ ਵਿਕਰੀ

ਵਿੱਤ ਸਾਲ 2017-18 'ਚ ਲਗਜ਼ਰੀ ਕਾਰ ਦੀ ਵਿਕਰੀ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। ਉੱਥੇ ਲੋਕਾਂ ਨੂੰ ਐੱਸ.ਯੂ.ਵੀ. ਵੀ ਸਭ ਤੋਂ ਜ਼ਿਆਦਾ ਪੰਸਦ ਆਈ। ਇਨ੍ਹਾਂ ਲਗਜ਼ਰੀ ਕਾਰਾਂ ਅਤੇ ਐੱਸ.ਯੂ.ਵੀ. ਦੀ ਵਿਕਰੀ 'ਚ ਸਭ ਤੋਂ ਜ਼ਿਆਦਾ ਯੋਗਦਾਨ ਜੀ.ਐੱਸ.ਟੀ. ਦਾ ਰਿਹਾ ਕਿਉਂਕਿ ਲੋਕ ਮਨ ਰਹੇ ਸਨ ਕਿ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਹੋ ਜਾਵੇਗਾ।


20 ਫੀਸਦੀ ਦਾ ਹੋਇਆ ਵਾਧਾ
2017-18 'ਚ ਜ਼ਿਆਦਾਤਰ ਗੱਡੀਆਂ ਦੀ ਵਿਕਰੀ ਜੀ.ਐੱਸ.ਟੀ. ਲੱਗਣ ਤੋਂ ਪਹਿਲਾਂ ਹੋਈ। ਦੇਸ਼ ਭਰ 'ਚ ਕਰੀਬ 40 ਹਜ਼ਾਰ ਗੱਡੀਆਂ ਵਿਕੀਆਂ ਜੋ ਕਿ ਆਪਣੇ ਆਪ 'ਚ ਇਕ ਰਿਕਾਰਡ ਹੈ। 25 ਲੱਖ ਤੋਂ ਉੱਤੇ ਦੀ ਕੀਮਤ ਵਾਲੀਆਂ ਗੱਡੀਆਂ ਨੂੰ ਲਗਜ਼ਰੀ ਕਾਰਾਂ ਦੀਆਂ ਸ਼ੇਣੀਆਂ 'ਚ ਰੱਖਿਆ ਜਾਂਦਾ ਹੈ। ਜੁਲਾਈ 'ਚ ਜੀ.ਐੱਸ.ਟੀ. ਲੱਗਣ ਤੋਂ ਬਾਅਦ ਇਨ੍ਹਾਂ ਗੱਡੀਆਂ 'ਤੇ ਟੈਕਸ 'ਚ ਵੀ ਵਾਧਾ ਹੋਇਆ ਹੈ।


ਸਭ ਤੋਂ ਜ਼ਿਆਦਾ ਵਿਕੀਆਂ ਮਰਸੀਡੀਜ਼ ਬੇਂਜ਼ ਦੀਆਂ ਗੱਡੀਆਂ
ਵਿੱਤ ਸਾਲ 2016-17 'ਚ ਕੁੱਲ 34,500 ਗੱਡੀਆਂ ਦੀ ਵਿਕਰੀ ਇਸ ਸੈਗਮੈਂਟ 'ਚ ਹੋਈ ਸੀ ਜੋ ਕਿ ਪਿਛਲੇ ਵਿੱਤ ਸਾਲ 41,000 ਦੇ ਪਾਰ ਚੱਲੀ ਗਈ। ਇਸ ਸੈਗਮੈਂਟ 'ਚ ਮਰਸੀਡੀਜ਼ ਬੇਂਜ਼ ਦਾ ਦਬਦਬਾ ਕਾਇਮ ਰਿਹਾ ਜਿਨ੍ਹਾਂ ਤੋਂ ਪਿਛਲੇ ਸਾਲ 16,236 ਗੱਡੀਆਂ ਨੂੰ ਵੇਚਿਆ। ਇਸ ਤੋਂ ਬਾਅਦ ਬੀ.ਐੱਮ.ਡਬਲਿਊ ਅਤੇ ਆਡੀ ਦਾ ਨੰਬਰ ਰਿਹਾ। ਮਰਸੀਡੀਜ਼ ਲਗਾਤਾਰ ਤੀਸਰੇ ਸਾਲ ਨੰਬਰ ਇਕ ਪੋਜ਼ੀਸ਼ਨ 'ਤੇ ਰਹੀ। ਬੀ.ਐੱਮ.ਡਬਲਿਊ. ਨੇ 10 ਹਜ਼ਾਰ ਅਤੇ ਆਡੀ ਨੇ ਇਸ ਦੌਰਾਨ 7647 ਗੱਡੀਆਂ ਨੂੰ ਵੇਚਿਆ।


ਟਾਟਾ ਦੀ ਜੈਗੁਆਰ ਨੇ ਦਰਜ ਕੀਤੀ ਸਭ ਤੋਂ ਤੇਜ਼ ਗ੍ਰੋਥ
ਟਾਟਾ ਗਰੁੱਪ ਦੀ ਜੈਗੁਆਰ ਲੈਂਡ ਰੋਵਰ ਨੇ ਇਸ ਦੌਰਾਨ ਸਭ ਤੋਂ ਜ਼ਿਆਦਾ ਤੇਜ਼ ਗ੍ਰੋਥ ਦਰਜ ਕੀਤੀ। ਕੰਪਨੀ ਨੇ ਇਸ ਦੌਰਾਨ 4609 ਗੱਡੀਆਂ ਵੇਚੀਆਂ। ਕੰਪਨੀ ਨੂੰ ਉਮੀਦ ਹੈ ਕਿ ਨਵੇਂ ਮਾਡਲ ਲਾਂਚ ਕਰਨ ਨਾਲ ਉਹ ਹੋਰ ਗ੍ਰੋਥ ਦਰਜ ਕਰੇਗੀ।

Most Read

  • Week

  • Month

  • All