ਇਸ ਸਾਲ ਆ ਰਹੀਆਂ ਹਨ BMW ਦੀਆਂ ਦੋ ਸਪੋਰਟਸ ਬਾਈਕਸ

ਜੇਕਰ ਤੁਸੀਂ ਸਪੋਰਟਸ ਅਤੇ ਐਡਵੈਂਚਰ ਬਾਈਕ ਦਾ ਸ਼ੌਕ ਰੱਖਦੇ ਹੋ ਤਾਂ ਜਲਦੀ ਹੀ ਬੀ.ਐੱਮ.ਡਬਲਯੂ. ਭਾਰਤ 'ਚ ਆਪਣੀਆਂ ਦੋ ਨਵੀਆਂ ਬਾਈਕਸ ਤੋਂ ਪਰਦਾ ਚੁੱਕਣ ਵਾਲੀ ਹੈ। ਕੰਪਨੀ ਭਾਰਤ 'ਚ G310 R ਅਤੇ G310 R GS ਨੂੰ ਪੇਸ਼ ਕਰੇਗੀ। ਭਾਰਤ 'ਚ ਇਸ ਤਰ੍ਹਾਂ ਦੀਆਂ ਬਾਈਕਸ ਨੂੰ ਹੁਣ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੋਵਾਂ ਬਾਈਕਸ ਬਾਰੇ-BMW G310 R
ਇਸ ਬਾਈਕ ਦੀ ਅਨੁਮਾਨਿਤ ਕੀਮਤ 2.30 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। ਬੀ.ਐੱਮ.ਡਬਲਯੂ. ਦੀ ਇਸ ਬਾਈਕ ਨੂੰ ਇਸ ਸਾਲ ਦੇ ਅੱਧ 'ਚ ਲਾਂਚ ਕੀਤਾ ਜਾ ਸਕਦਾ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ ਬਾਈਕ 'ਚ ਸਿੰਗਲ ਸਿਲੈਂਡਰ 4 ਸਟਰੋਕ 313 ਸੀਸੀ ਦਾ ਇੰਜਣ ਹੋਵੇਗਾ ਜੋ 34 ਬੀ.ਐੱਚ.ਪੀ. ਦੀ ਪਾਵਰ ਅਤੇ 28 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਇੰਨਾ ਹੀ ਨਹੀਂ ਇਸ ਵਿਚ 6 ਸਪੀਡ ਮੈਨੁਅਲ ਆਟੋ ਟ੍ਰਾਂਸਮਿਸ਼ਨ ਦਿੱਤੇ ਹੋਣਗੇ। ਇਹ ਇੰਜਣ ਪਾਵਰ ਦੇ ਨਾਲ ਬਿਹਤਰ ਪਰਫਾਰਮੈਂਸ ਦੇਵੇਗੀ। ਇਸ ਬਾਈਕ ਦੀ ਮਾਈਲੇਜ ਕਰੀਬ 30-35 kmpl ਹੋਵੇਗੀ। ਇਸ ਬਾਈਕ ਦੀ ਟਾਪ-ਸਪੀਡ 170kmph ਹੋਵੇਗੀ। ਸੇਫਟੀ ਲਈ ਬਾਈਕ 'ਚ ਡਿਊਲ ਚੈਨਲ ਏ.ਬੀ.ਐੱਸ. ਸਿਸਟਮ ਨਾਲ ਲੈਸ ਹੋਵੇਗੀ। ਬਾਈਕ ਦੇ ਰਿਅਰ ਟਾਇਰ 'ਚ 300mm ਅਤੇ ਅਗਲੇ ਟਾਇਰ 'ਚ 240mm ਦੀ ਡਿਸਕ ਬ੍ਰੇਕ ਮਿਲੇਗੀ।

BMW G310 GS
ਇਸ ਬਾਈਕ ਦੀ ਅਨੁਮਾਨਿਤ ਕੀਮਤ 2.75 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ। G310 R GS ਇਕ ਐਡਵੈਂਚਰ ਟੂਅਰਿੰਗ ਬਾਈਕ ਹੈ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੰਪਨੀ ਦੋਵਾਂ ਬਾਈਕਸ ਨੂੰ ਇਕੱਠੇ ਹੀ ਲਾਂਚ ਕਰੇ। ਕੰਪਨੀ ਨੇ ਇਸ ਬਾਈਕ ਨੂੰ ਬੀ.ਐੱਮ.ਡਬਲਯੂ. ਮੋਟੋਰਾਰਡ ਜਰਮਨੀ 'ਚ ਡਿਵੈਲਪ ਕੀਤਾ ਹੈ ਅਤੇ ਇਸ ਨੂੰ ਭਾਰਤ 'ਚ ਟੀ.ਵੀ.ਐੱਸ. ਦੇ ਹੋਸੁਰ ਪਲਾਂਟ 'ਚ ਤਿਆਰ ਕੀਤਾ ਜਾਵੇਗਾ। ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ 313ਸੀਸੀ, ਲਿਕੁਇੱਡ-ਕੂਲਡ, ਸਿੰਗਲ ਸਿਲੈਂਡਰ, 4 ਵਾਲਵ ਅਤੇ ਰਿਵਰਸਡ 4O83 ਸਿਲੈਂਡਰ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 34 ਐੱਚ.ਪੀ. ਦੀ ਪਾਵਰ ਅਤੇ 28 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ 6-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਐਡਵੈਂਚਰ ਟੂਅਰਿੰਗ ਨੇਚਰ ਨਾਲ ਲੈਸ ਹੈ।

Most Read

  • Week

  • Month

  • All