Mazda ਨੇ ਰੂਸ 'ਚ ਰਿਕਾਲ ਕੀਤੀ CX-5 ਦੀ 20,030 ਯੂਨੀਟਸ

ਰੂਸ ਦੀ ਸਟੈਂਡਰਡ ਏਜੰਸੀ ਨੇ ਜਾਣਕਾਰੀ ਦਿੱਤੀ ਕਿ ਮਾਜਦਾ ਨੇ ਆਪਣੀ CX-5 ਮਾਡਲ ਦੀ 20,030 ਯੂਨੀਟਸ ਨੂੰ ਰਿਕਾਲ ਕੀਤਾ ਹੈ। ਕੰਪਨੀ ਨੇ ਜਿਨ੍ਹਾਂ CX-5 ਕਾਰਾਂ ਨੂੰ ਰਿਕਾਲ ਕੀਤਾ ਹੈ ਉਨ੍ਹਾਂ ਨੂੰ ਨਵੰਰ 2012 ਅਤੇ ਸਤੰਬਰ 2015 ਦੇ 'ਚ ਬਣਾਇਆ ਗਿਆ ਹੈ। ਏਜੰਸੀ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ ਇਸ ਕਾਰਾਂ ਨੂੰ ਬ੍ਰੇਕਿੰਗ ਸਿਸਟਮ 'ਚ ਆ ਰਹੀ ਖਰਾਬੀ ਦੇ ਚੱਲਦੇ ਰਿਕਾਲ ਕੀਤਾ ਹੈ।



ਇਸ ਤੋਂ ਪਹਿਲਾਂ ਫਿਏਟ ਕਰਾਇਸਲਰ ਆਟੋਮੋਬਾਈਲਸ (FCA) ਨੇ ਦਿਸੰਬਰ 2017 'ਚ ਜੀਪ ਗਰੈਂਡ ਚਿਰੋਕੀ SUV ਦੀ 10,355 ਯੂਨੀਟਸ ਨੂੰ ਰੂਸ 'ਚ ਰਿਕਾਲ ਕੀਤਾ ਸੀ। ਰਸ਼ਿਆ ਸਟੈਂਡਰਡ ਏਜੰਸੀ ਦੇ ਮੁਤਾਬਕ ਕੰਪਨੀ ਨੇ ਇਹ ਰਿਕਾਲ ਬ੍ਰੇਕ ਬੂਸਟਰ ਸ਼ਿਲਡ ਨੂੰ ਇਸਟਾਲ ਕਰਨ ਲਈ ਕੀਤਾ ਗਿਆ ਸੀ। ਨਵੰਬਰ ਮਹੀਨੇ 'ਚ FCA ਨੇ ਕਰੀਬ 1200 ਜੀਪ ਕੰਪਾਸ ਨੂੰ ਪੈਸੇਂਜਰ ਏਅਰ ਬੈਗ 'ਚ ਆ ਰਹੀ ਖਰਾਬੀ ਦੇ ਚੱਲਦੇ ਭਾਰਤ 'ਚ ਰਿਕਾਲ ਕੀਤਾ ਸੀ।

Most Read

  • Week

  • Month

  • All